ਹੈਰਾਨੀਜਨਕ! ਵਾਲ ਛੋਟੇ ਕਟਵਾਉਣ ਤੋਂ ਨਾਰਾਜ਼ 13 ਸਾਲਾ ਬੱਚੇ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

Friday, Apr 07, 2023 - 02:04 AM (IST)

ਹੈਰਾਨੀਜਨਕ! ਵਾਲ ਛੋਟੇ ਕਟਵਾਉਣ ਤੋਂ ਨਾਰਾਜ਼ 13 ਸਾਲਾ ਬੱਚੇ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

ਠਾਣੇ (ਭਾਸ਼ਾ): ਮਹਾਰਾਸ਼ਟਰ ਦੇ ਭਿਆਂਦਰ ਇਲਾਕੇ ਵਿਚ ਵਾਲ ਛੋਟੇ ਕੱਟੇ ਜਾਣ ਤੋਂ ਨਾਰਾਜ਼ 13 ਸਾਲਾ ਇਕ ਬੱਚੇ ਨੇ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਮੰਗਲਵਾਰ ਦੇਰ ਰਾਤ ਵਾਪਰੀ।

ਇਹ ਖ਼ਬਰ ਵੀ ਪੜ੍ਹੋ - ਪਿਆਰ ਦਾ ਖੌਫ਼ਨਾਕ ਅੰਜਾਮ! ਪ੍ਰੇਮਿਕਾ ਨੂੰ ਘਰ ’ਚ ਦਾਖ਼ਲ ਹੋ ਕੇ ਮਾਰੀ ਗੋਲ਼ੀ, ਫਿਰ ਆਪ ਵੀ ਖਾ ਲਿਆ ਜ਼ਹਿਰ

ਪੁਲਸ ਮੁਤਾਬਕ ਮੁੰਡੇ ਦੇ ਪਰਿਵਾਰ ਮੁਤਾਬਕ, 8ਵੀਂ ਜਮਾਤ ਵਿਚ ਪੜ੍ਹਣ ਵਾਲੇ ਵਿਦਿਆਰਥੀ ਨੂੰ ਉਸ ਦਾ ਇਕ ਰਿਸ਼ਤੇਦਾਰ ਵਾਲ ਕਟਵਾਉਣ ਲਈ ਲੈ ਗਿਆ ਤੇ ਵਾਲ ਛੋਟੇ ਕਟਵਾ ਦਿੱਤੇ, ਜਿਸ ਕਾਰਨ ਵਿਦਿਆਰਥੀ ਪਰੇਸ਼ਾਨ ਸੀ। ਅਧਿਕਾਰੀ ਨੇ ਦੱਸਿਆ ਕਿ ਰਾਤ ਨੂੰ ਤਕਰੀਬਨ ਸਾਢੇ 11 ਵਜੇ ਉਸ ਨੇ 16ਵੀਂ ਮੰਜ਼ਿਲ ਦੇ ਆਪਣੇ ਫਲੈਟ 'ਚੋਂ ਛਾਲ ਮਾਰ ਦਿੱਤੀ। ਉਸ ਦੀ ਲਾਸ਼ ਖ਼ੂਨ ਨਾਲ ਭਿੱਜੀ ਹੋਈ ਮਿਲੀ। ਉਨ੍ਹਾਂ ਦੱਸਿਆ ਕਿ ਨਵਘਰ ਪੁਲਸ ਨੇ ਅਚਾਨਕ ਮੌਤ ਦਾ ਮਾਮਲਾ ਦਰਜ ਕੀਤਾ ਹੈ ਤੇ ਅਗਲੇਰੀ ਜਾਂਚ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News