ਹੌਂਸਲੇ ਨੂੰ ਸਲਾਮ! 13 ਸਾਲਾ ਅੰਗਦ ਨੇ ਲੱਦਾਖ ’ਚ 19,024 ਫੁੱਟ ਦੀ ਉੱਚਾਈ ’ਤੇ ਬਣਾਇਆ ਟਰੇਨਿੰਗ ਦਾ ਰਿਕਾਰਡ
Wednesday, Oct 18, 2023 - 11:58 AM (IST)
ਨਵੀਂ ਦਿੱਲੀ (ਅਨਸ)- 13 ਸਾਲਾ ਵਿਦਿਆਰਥੀ ਅੰਗਦ ਨੇ 19,024 ਫੁੱਟ ਦੀ ਉੱਚਾਈ ’ਤੇ ਸਰਵਾਈਬਲ ਤੇ ਫੌਜੀ ਟਰੇਨਿੰਗ ਕਰ ਕੇ ਨੈਸ਼ਨਲ ਰਿਕਾਰਡ ਬਣਾਇਆ ਹੈ। ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਖਰਹਰ ਵਾਸੀ ਅੰਗਦ ਨੇ ਲੱਦਾਖ ਵਿਚ ਦੁਨੀਆ ਦੇ ਸਭ ਤੋਂ ਉੱਚੇ ਉਮਾਲਿੰਗ-ਲਾ ਖੇਤਰ ’ਤੇ ਇਹ ਸਰਵਾਈਬਲ ਤੇ ਫੌਜੀ ਟਰੇਨਿੰਗ ਕੀਤੀ ਹੈ। ਇੰਡੀਆ ਬੁੱਕ ਆਫ ਰਿਕਾਰਡ ਨੇ ਅੰਗਦ ਨੂੰ ਇਹ ਰਾਸ਼ਟਰੀ ਖਿਤਾਬ ਦਿੱਤਾ ਹੈ। ਇੰਡੀਆ ਬੁੱਕ ਆਫ ਰਿਕਾਰਡ ਮੁਤਾਬਕ ਇਹ ਦੇਸ਼ ’ਚ ਸਭ ਤੋਂ ਘੱਟ ਉਮਰ ਦਾ ਬੱਚਾ ਹੈ ਜਿਸਨੇ 19,024 ਫੁੱਟ (ਉਮਾਲਿੰਗ-ਲਾ ਦਰੀ) ਦੀ ਉੱਚਾਈ ’ਤੇ ਰਹਿ ਕੇ ਬੇਹੱਦ ਮੁਸ਼ਕਿਲ ਟਰੇਨਿੰਗ ਕੀਤੀ ਹੈ। ਮਾਹਿਰਾਂ ਮੁਤਾਬਕ ਭਾਰਤ ਦਾ ਉਮਾਲਿੰਗ-ਲਾ ਪਾਸ, ਹਿਮਾਲਿਆ ਦੀਆਂ ਕਈ ਉੱਚੀਆਂ ਚੋਟੀਆਂ ਦੇ ਬੇਸ ਕੈਂਪ ਤੋਂ ਵੀ ਜ਼ਿਆਦਾ ਉੱਚਾਈ ’ਤੇ ਹੈ।
ਇਹ ਵੀ ਪੜ੍ਹੋ : ਸਮਲਿੰਗੀ ਵਿਆਹ ਮਾਮਲੇ 'ਚ ਸੁਪਰੀਮ ਕੋਰਟ ਦਾ 'ਸੁਪਰੀਮ' ਫ਼ੈਸਲਾ ਆਇਆ ਸਾਹਮਣੇ
ਅਜਿਹੇ ਸਥਾਨ ’ਤੇ ਆਕਸੀਜਨ ਨਾਂਹ ਦੇ ਬਰਾਬਰ ਹੁੰਦਾ ਹੈ ਅਤੇ ਜ਼ਰਾ ਸੋਚੋ ਕਿਵੇਂ ਇਕ 13 ਸਾਲਾ ਬੱਚਾ ਉਥੇ ਰਹਿ ਕੇ 7 ਦਿਨਾਂ ਮੁਸ਼ਕਿਲ ਟਰੇਨਿੰਗ ਕਰਦਾ ਹੈ। ਅੰਗਦ ਦੇ ਟਰੇਨਰਸ ਦਾ ਮੰਨਣਾ ਹੈ ਕਿ ਆਪਣੇ ਮਾਉਂਟਨਿਅਰਿੰਗ ਦੇ ਸਖਤ ਕੰਮ ਨਾਲ ਰੌਂਗਟੇ ਖੜੇ ਕਰ ਦੇਣ ਵਾਲੇ 13 ਸਾਲਾ ਅੰਗਦ ਭਾਰਦਵਾਜ ਨੇ ਭਾਰਤ-ਚਾਈਨਾ ਬਾਰਡਰ ’ਤੇ ਦੇਸ਼ ਦਾ ਮਾਣ ਵਧਾਇਆ ਹੈ ਅਤੇ ਉਥੇ ਪਹੁੰਚ ਕੇ ਸਭ ਤੋਂ ਘੱਟ ਉਮਰ ਵਿਚ ਸਰਵਾਈਬਲ ਟਰੇਨਿੰਗ ਕਰ ਕੇ ਇਕ ਬੇਹੱਦ ਮੁਸ਼ਕਿਲ ਰਿਕਾਰਡ ਇੰਡੀਆ ਬੁੱਕ ਆਫ ਰਿਕਾਰਡ ਵਿਚ ਦਰਜ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8