''ਜੰਮੂ ''ਚ ਅੱਤਵਾਦ ਲਈ ਧਨ ਮੁਹੱਈਆ ਕਰਾਉਣ ਵਾਲੇ 13 ਲੋਕਾਂ ਦੀ ਹੋਈ ਪਛਾਣ''

03/24/2019 4:42:17 PM

ਨਵੀਂ ਦਿੱਲੀ/ਜੰਮੂ (ਭਾਸ਼ਾ)— ਸੁਰੱਖਿਆ ਫੋਰਸ ਨੇ ਅੱਤਵਾਦੀਆਂ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਧਨ ਮੁਹੱਈਆ ਕਰਾਉਣ ਵਾਲਿਆਂ ਵਿਰੁੱਧ ਕਾਰਵਾਈ ਜਾਰੀ ਰੱਖਦੇ ਹੋਏ 13 ਲੋਕਾਂ ਦੀ ਪਛਾਣ ਕੀਤੀ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਇਨ੍ਹਾਂ ਵਿਚ ਹਿਜ਼ਬੁਲ ਮੁਜਾਹਿਦੀਨ ਦੇ ਸੰਸਥਾਪਕ ਸਈਦ ਸਲਾਹੁਦੀਨ, ਹੁਰੀਅਤ ਨੇਤਾ ਅਤੇ ਕਾਰੋਬਾਰੀ ਸ਼ਾਮਲ ਹਨ, ਜੋ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਇਸ਼ਾਰਿਆਂ ਤੇ ਅੱਤਵਾਦੀਆਂ ਅਤੇ ਪੱਥਰਬਾਜ਼ਾਂ ਨੂੰ ਧਨ ਮੁਹੱਈਆ ਕਰਾਉਂਦੇ ਹਨ। 

ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ 13 ਅਜਿਹੇ ਲੋਕਾਂ ਅਤੇ ਉਨ੍ਹਾਂ ਦੀ ਜਾਇਦਾਦ ਦੀ ਪਛਾਣ ਕੀਤੀ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਕਸ਼ਮੀਰ ਦੇ ਅੱਤਵਾਦੀ ਸੰਗਠਨਾਂ ਨੂੰ ਧਨ ਪਹੁੰਚਾਇਆ ਜਾਂਦਾ ਹੈ, ਤਾਂ ਕਿ ਉਹ ਸਥਾਨਕ ਨੌਜਵਾਨਾਂ ਨੂੰ ਗੁੰਮਰਾਹ ਕਰਨ ਅਤੇ ਅੱਤਵਾਦ ਫੈਲਾਉਣ ਲਈ ਉਨ੍ਹਾਂ ਦੀ ਭਰਤੀ ਕਰਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਪੈਸਿਆਂ ਦੀ ਵਰਤੋਂ ਹੁਰੀਅਤ ਦੇ ਸੀਨੀਅਰ ਅਗਵਾਈ ਦੇ ਪ੍ਰਬੰਧਨ ਅਤੇ ਪ੍ਰਚਾਰ-ਪ੍ਰਸਾਰ ਦੀ ਵੱਡੀ ਮਸ਼ੀਨਰੀ ਨੂੰ ਬਰਕਰਾਰ ਰੱਖਣ ਲਈ ਕੀਤਾ ਜਾਂਦਾ ਹੈ। 

ਅਧਿਕਾਰੀ ਨੇ ਕਿਹਾ ਕਿ ਇਸ ਧਨ ਦੀ ਵਰਤੋਂ ਮੀਡੀਆ, ਸੰਪਰਕਾਂ, ਅਖਬਾਰਾਂ ਅਤੇ ਸੋਸ਼ਲ ਮੀਡੀਆ ਜ਼ਰੀਏ ਗਲਤ ਸੂਚਨਾਵਾਂ ਫੈਲਾਉਣ ਲਈ ਵੀ ਕੀਤਾ ਗਿਆ। ਸੁਰੱਖਿਆ ਏਜੰਸੀਆਂ ਦੇ ਦਸਤਾਵੇਜ਼ ਮੁਤਾਬਕ ਜਿਨ੍ਹਾਂ 13 ਲੋਕਾਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ 'ਚ ਮੁਹੰਮਦ ਯੂਸੁਫ ਸ਼ਾਹ ਉਰਫ ਸਈਦ ਸਲਾਹੁਦੀਨ ਸ਼ਾਮਲ ਹੈ, ਜੋ ਕਿ ਹਿਜ਼ਬੁਲ ਦੇ ਜ਼ਰੀਏ ਕਸ਼ਮੀਰ ਵਿਚ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਅਸ਼ਾਂਤੀ ਫੈਲਾਉਣ ਵਿਚ ਲੱਗਾ ਹੋਇਆ ਹੈ। 


Tanu

Content Editor

Related News