ਫਰਜ਼ੀ NCC ਕੈਂਪ 'ਚ 13 ਵਿਦਿਆਰਥਣਾਂ ਨਾਲ ‘ਗੰਦਾ ਕੰਮ’
Tuesday, Aug 20, 2024 - 05:25 PM (IST)

ਚੇਨਈ- ਤਾਮਿਲਨਾਡੂ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਇਕ ਨਿਜੀ ਸਕੂਲ ਵਿਚ 13 ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਮਾਮਲੇ ’ਚ ਪ੍ਰਿੰਸੀਪਲ ਅਤੇ 2 ਅਧਿਆਪਕਾਂ ਸਮੇਤ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ’ਤੇ ਇਨ੍ਹਾਂ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਇਸ ਮਾਮਲੇ ਨੇ ਪੂਰੇ ਸੂਬੇ ਵਿਚ ਹਲਚਲ ਮਚਾ ਦਿੱਤੀ ਹੈ।
ਇਹ ਵੀ ਪੜ੍ਹੋ- ਖੂਨ ਨਾਲ ਲਥਪਥ ਲਾਸ਼ਾਂ; 7 ਸ਼ਰਧਾਲੂਆਂ ਦੀ ਮੌਤ, ਬਾਗੇਸ਼ਵਰ ਧਾਮ ਦੇ ਦਰਸ਼ਨਾਂ ਨੂੰ ਜਾ ਰਹੇ ਸਨ ਲੋਕ
ਕ੍ਰਿਸ਼ਨਾਗਿਰੀ ਜ਼ਿਲੇ ਦੇ ਪੁਲਸ ਸੁਪਰਡੈਂਟ ਮੁਤਾਬਕ ਫਰਜ਼ੀ ਐੱਨ. ਸੀ. ਸੀ. ਕੈਂਪ ਦਾ ਆਯੋਜਨ ਇਕ ਨਿੱਜੀ ਸਕੂਲ ਦੇ ਕੈਂਪਸ ਵਿਚ ਕੀਤਾ ਗਿਆ। ਜਾਂਚ ’ਚ ਸਾਹਮਣੇ ਆਇਆ ਕਿ ਸਕੂਲ ਪ੍ਰਬੰਧਕਾਂ ਨੂੰ ਫਰਜ਼ੀ ਕੈਂਪ ’ਚ ਹੋ ਰਹੇ ਜਿਨਸੀ ਸ਼ੋਸ਼ਣ ਬਾਰੇ ਪਤਾ ਸੀ ਪਰ ਉਨ੍ਹਾਂ ਇਸ ਬਾਰੇ ਕਿਸੇ ਨੂੰ ਵੀ ਸੂਚਿਤ ਕਰਨ ਦੀ ਥਾਂ ਚੁੱਪ ਰਹਿਣਾ ਹੀ ਠੀਕ ਸਮਝਿਆ। ਜਿਸ ਪ੍ਰਾਈਵੇਟ ਸਕੂਲ ਵਿਚ ਇਹ ਕੈਂਪ ਲਗਾਇਆ ਗਿਆ ਸੀ ਉੱਥੇ ਕੋਈ ਅਧਿਕਾਰਕ ਐੱਨ. ਸੀ. ਸੀ. ਯੂਨਿਟ ਨਹੀਂ ਸੀ।
ਇਹ ਵੀ ਪੜ੍ਹੋ- 50 ਸਾਲਾਂ ਤੱਕ ਨਜ਼ਰਅੰਦਾਜ ਕੀਤਾ ਗਿਆ 'ਮੰਕੀਪਾਕਸ' ਹੁਣ ਦੁਨੀਆ ਲਈ ਬਣਿਆ ਖ਼ਤਰੇ ਦੀ ਘੰਟੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8