ਮੁੰਬਈ ’ਚ 13 ਕਰੋੜ ਦੇ ਨਸ਼ੇ ਵਾਲੇ ਪਦਾਰਥ ਜ਼ਬਤ

Wednesday, Dec 15, 2021 - 01:15 AM (IST)

ਮੁੰਬਈ - ਨਾਰਕੋਟਿਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਉਪਨਗਰੀ ਅੰਧੇਰੀ ਅਤੇ ਦੱਖਣੀ ਮੁੰਬਈ ਦੇ ਵੱਖ-ਵੱਖ ਸਥਾਨਾਂ ਤੋਂ ਵੱਖ-ਵੱਖ ਮਾਤਰਾ ’ਚ ਐਂਫੇਟਾਮਾਈਨ, ਅਫੀਮ ਅਤੇ ਜ਼ੋਲਪੀਡੇਮ ਦੀਆਂ ਗੋਲੀਆਂ ਬਰਾਮਦ ਕੀਤੀ ਅਤੇ ਇਸ ਸਿਲਸਿਲੇ ’ਚ ਆਇਵਰੀ ਕੋਸਟ ਦੇ ਇਕ ਨਾਗਰਿਕ ਨੂੰ ਗ੍ਰਿਫਤਾਰ ਕੀਤਾ।
ਇਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਪਿਛਲੇ 4 ਦਿਨਾਂ ’ਚ 13 ਕਰੋੜ ਰੁਪਏ ਮੁੱਲ ਦੀ ਇਹ ਪਾਬੰਦੀਸ਼ੁਦਾ ਸਮੱਗਰੀ ਜ਼ਬਤ ਕੀਤੀ ਗਈ, ਜਿਸ ਨੂੰ ਡਰੱਗਸ ਗਿਰੋਹ ਦੇ ਮੈਬਰਾਂ ਵੱਲੋਂ ਹਵਾਈ ਰਸਤਿਓਂ ਸਮੱਗਲਿੰਗ ਕਰ ਕੇ ਆਸਟਰੇਲੀਆ, ਮਾਲਦੀਵ, ਦੁਬਈ, ਅਮਰੀਕਾ, ਨਿਊਜ਼ੀਲੈਂਡ ਅਤੇ ਸਵਿਟਜ਼ਰਲੈਂਡ ਭੇਜਿਆ ਜਾਣਾ ਸੀ। ਉਨ੍ਹਾਂ ਦੱਸਿਆ ਕਿ ਛਾਪੇ ਦੌਰਾਨ ਫੈਡਰਲ ਐਂਟੀ ਡਰੱਗਸ ਏਜੰਸੀ ਨੇ 2.296 ਕਿੱਲੋਗ੍ਰਾਮ ਐਂਫੇਟਾਮਾਈਨ, 3.906 ਕਿੱਲੋਗ੍ਰਾਮ ਅਫੀਮ ਅਤੇ 2.525 ਕਿੱਲੋਗ੍ਰਾਮ ਜ਼ੋਲਪੀਡੇਮ ਦੀਆਂ ਗੋਲੀਆਂ ਜ਼ਬਤ ਕੀਤੀਆਂ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News