12ਵੀਂ ਹਿੰਦੀ ਦਾ ਪੇਪਰ ਲੀਕ ਨਹੀਂ, ਸੋਸ਼ਲ ਮੀਡੀਆ ''ਤੇ ਫਰਜ਼ੀ ਪ੍ਰਸ਼ਨ ਪੱਤਰ- CBSE

Saturday, Mar 31, 2018 - 05:52 PM (IST)

ਨਵੀਂ ਦਿੱਲੀ— ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਦਾ ਗਣਿਤ (10ਵੀਂ) ਅਤੇ ਅਰਥ ਸ਼ਾਸਤਰ (12ਵੀਂ) ਦਾ ਪੇਪਰ ਲੀਕ ਹੋਣ ਤੋਂ ਬਾਅਦ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਹਿੰਦੀ ਦਾ ਪੇਪਰ ਸਾਹਮਣੇ ਆਇਆ ਹੈ, ਜਿਸ ਨੂੰ 12ਵੀਂ ਜਮਾਤ ਦਾ ਲੀਕ ਪੇਪਰ ਦੱਸਿਆ ਜਾ ਰਿਹਾ ਹੈ। ਇਸ 'ਤੇ ਸੀ.ਬੀ.ਐੱਸ.ਈ. ਨੇ ਸਫ਼ਾਈ ਦਿੱਤੀ ਹੈ। ਸੀ.ਬੀ.ਐੱਸ.ਈ. ਦੀ 12ਵੀਂ ਹਿੰਦੀ ਦੀ ਪ੍ਰੀਖਿਆ 2 ਅਪ੍ਰੈਲ ਨੂੰ ਹੋਣੀ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿੰਦੀ ਦਾ ਪੇਪਰ ਲੀਕ ਹੋ ਚੁਕਿਆ ਹੈ। ਹਾਲਾਂਕਿ ਸੀ.ਬੀ.ਐੱਸ.ਈ. ਨੇ ਪ੍ਰੈੱਸ ਰੀਲੀਜ਼ ਜਾਰੀ ਕਰ ਕੇ ਕਿਹਾ ਹੈ ਕਿ ਹਿੰਦੀ ਦਾ ਕੋਈ ਪੇਪਰ ਲੀਕ ਨਹੀਂ ਹੋਇਆ ਹੈ।

ਬੋਰਡ ਵੱਲੋਂ ਕਿਹਾ ਗਿਆ ਹੈ,''ਜਾਣਕਾਰੀ ਮਿਲੀ ਹੈ ਕਿ ਇਕ ਪੇਪਰ ਨੂੰ 12ਵੀਂ ਜਮਾਤ ਦਾ ਹਿੰਦੀ ਦਾ ਦੱਸ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਅਸੀਂ ਇੱਥੇ ਸਾਫ਼ ਕਰ ਦਿੰਦੇ ਹਾਂ ਕਿ ਇਹ ਅਸਲੀ ਨਹੀਂ ਹੈ। ਜੋ ਪੇਪਰ ਸੋਸ਼ਲ ਮੀਡੀਆ 'ਤੇ ਘੁੰਮ ਰਹੇ ਹਨ, ਉਹ ਜਾਂ ਫਰਜ਼ੀ ਹਨ ਜਾਂ ਫਿਰ ਪਿਛਲੇ ਸਾਲ ਦੇ ਹਨ।'' ਲੋਕਾਂ ਨੂੰ ਉਨ੍ਹਾਂ ਫਰਜ਼ੀ ਪੇਪਰਜ਼ ਨੂੰ ਫੈਲਾਉਣ ਤੋਂ ਬਚਣ ਦੀ ਸਲਾਹ ਵੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 12ਵੀਂ ਅਤੇ 10ਵੀਂ ਦੋਵੇਂ ਜਮਾਤ ਦੀਆਂ ਪ੍ਰੀਖਿਆਵਾਂ ਅਜੇ ਚੱਲ ਰਹੀਆਂ ਹਨ।


Related News