ਮਹਾਰਾਸ਼ਟਰ: ਖੋਦਾਈ ਦੌਰਾਨ ਮਿਲੀ 12ਵੀਂ ਸਦੀ ਦੀ ਭਗਵਾਨ ਕ੍ਰਿਸ਼ਨ ਦੀ ਮੂਰਤੀ, ਲੋਕ ਰਹਿ ਗਏ ਹੈਰਾਨ

02/12/2023 11:13:53 PM

ਚੰਦਰਪੁਰ : ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੀ ਬ੍ਰਹਮਪੁਰੀ ਤਹਿਸੀਲ ਦੇ ਇਕ ਪਿੰਡ ਵਿੱਚ ਖੋਦਾਈ ਦੌਰਾਨ ਭਗਵਾਨ ਕ੍ਰਿਸ਼ਨ ਦੀ 2 ਫੁੱਟ ਉੱਚੀ ਮੂਰਤੀ ਮਿਲੀ ਹੈ। ਇਕ ਇਤਿਹਾਸਕਾਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ (INTACH) ਦੇ ਕਾਰਜਕਾਰੀ ਕਮੇਟੀ ਮੈਂਬਰ ਅਸ਼ੋਕ ਸਿੰਘ ਠਾਕੁਰ ਨੇ ਕਿਹਾ ਕਿ ਖੇੜ ਪਿੰਡ ਵਿੱਚ ਮਿਲੀ ਭਗਵਾਨ ਕ੍ਰਿਸ਼ਨ ਦੀ ਮੂਰਤੀ 12ਵੀਂ ਸਦੀ ਦੇ ਚਲੁਕਿਆ ਰਾਜਵੰਸ਼ ਨਾਲ ਸਬੰਧਤ ਹੈ।

ਇਹ ਵੀ ਪੜ੍ਹੋ : ਤੁਰਕੀ-ਸੀਰੀਆ ਭੂਚਾਲ: 50 ਹਜ਼ਾਰ ਤੋਂ ਉਪਰ ਜਾ ਸਕਦੈ ਮੌਤਾਂ ਦਾ ਅੰਕੜਾ, ਤ੍ਰਾਸਦੀ ਦੌਰਾਨ ਵਧੀ ਲੁੱਟ-ਖੋਹ

ਅਸ਼ੋਕ ਠਾਕੁਰ ਨੇ ਦੱਸਿਆ ਕਿ ਇਹ ਮੂਰਤੀ, ਜਿਸ ਵਿੱਚ ਕ੍ਰਿਸ਼ਨ ਨੂੰ ਬੰਸਰੀ ਵਜਾਉਂਦੇ ਦਿਖਾਇਆ ਗਿਆ ਹੈ, ਨੂੰ ਇਕ ਪੱਥਰ ਉੱਤੇ ਉਕੇਰਿਆ ਗਿਆ ਹੈ। ਇਹ ਮੂਰਤੀ ਪਿੰਡ ਵਿੱਚ ਕਿਸੇ ਨਿਰਮਾਣ ਕਾਰਜ ਲਈ ਕੀਤੀ ਖੋਦਾਈ ਦੌਰਾਨ ਮਿਲੀ ਸੀ। ਉਨ੍ਹਾਂ ਕਿਹਾ, ''ਇਸ ਮੂਰਤੀ ਨੂੰ ਦੱਖਣੀ ਭਾਰਤੀ ਸ਼ੈਲੀ 'ਚ ਕਾਲੇ ਪੱਥਰ ਨਾਲ ਬਣਾਇਆ ਗਿਆ ਹੈ। ਹੋ ਸਕਦਾ ਹੈ ਕਿ ਕੋਈ ਇਸ ਨੂੰ ਦੇਸ਼ ਦੇ ਦੱਖਣੀ ਹਿੱਸੇ ਤੋਂ ਇੱਥੇ ਲਿਆਇਆ ਹੋਵੇ। ਹਾਲਾਂਕਿ, ਸਾਨੂੰ ਇਸ ਖੋਦਾਈ ਦੌਰਾਨ ਕੋਈ ਵੀ ਮੰਦਰ ਦਾ ਅਵਸ਼ੇਸ਼ ਨਹੀਂ ਮਿਲਿਆ।" ਗਜਾਨਨ ਮਾਨਕਰ, ਜਿਸ ਦੀ ਜ਼ਮੀਨ 'ਚੋਂ ਇਹ ਮੂਰਤੀ ਮਿਲੀ ਸੀ, ਨੇ ਕਿਹਾ ਕਿ ਉਹ ਧੰਨ ਮਹਿਸੂਸ ਕਰ ਰਹੇ ਹਨ ਅਤੇ ਇਸ ਜਗ੍ਹਾ 'ਤੇ ਮੰਦਰ ਬਣਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਚੀਨ ਦਾ ਦੌਰਾ ਕਰਨਗੇ ਈਰਾਨ ਦੇ ਰਾਸ਼ਟਰਪਤੀ, ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਦੇਣਗੇ ਜ਼ੋਰ

ਦਰਅਸਲ, ਜ਼ਿਲ੍ਹੇ ਦੀ ਬ੍ਰਹਮਪੁਰੀ ਪਿੰਡ ਦੇ ਰਹਿਣ ਵਾਲੇ ਗਜਾਨਨ ਮਾਨਕਰ ਦੇ ਘਰ ਨਿਰਮਾਣ ਕਾਰਜ ਚੱਲ ਰਿਹਾ ਹੈ। ਉਸ ਦੇ ਲਈ ਟੋਆ ਪੁੱਟਿਆ ਜਾ ਰਿਹਾ ਸੀ। ਕਰੀਬ 7 ਫੁੱਟ ਖੋਦਾਈ ਦੌਰਾਨ ਟੋਆ ਪੁੱਟਣ ਵਾਲੇ ਲੋਕਾਂ ਨੂੰ ਇਕ ਵੱਡਾ ਕਾਲਾ ਪੱਥਰ ਦਿਖਾਈ ਦਿੱਤਾ, ਜਦੋਂ ਪੱਥਰ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਉੱਤੇ ਨੱਕਾਸ਼ੀ ਵੀ ਦਿਖਾਈ ਦਿੱਤੀ। ਜਦੋਂ ਇਸ ਨੂੰ ਸਾਫ਼ ਕੀਤਾ ਗਿਆ ਤਾਂ ਲੋਕ ਹੈਰਾਨ ਰਹਿ ਗਏ ਕਿਉਂਕਿ ਇਹ ਕੋਈ ਆਮ ਪੱਥਰ ਨਹੀਂ ਸੀ, ਸਗੋਂ ਬੰਸਰੀ ਵਜਾਉਣ ਦੀ ਮੁਦਰਾ ਵਿੱਚ ਖੜ੍ਹੀ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮੂਰਤੀ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News