ਦੱਖਣੀ ਅਫਰੀਕਾ ''ਚ 128 ਭਾਰਤੀ ਲੈਣਗੇ ਆਨਲਾਈਨ ਮੈਰਾਥਨ ਵਿਚ ਹਿੱਸਾ

06/14/2020 11:48:43 AM

ਜੌਹਾਨਸਬਰਗ- ਦੱਖਣੀ ਅਫਰੀਕਾ ਵਿਚ ਭਾਰਤ ਤੋਂ 128 ਭਾਗੀਦਾਰ ਆਨਲਾਈਨ 'ਰੇਸ ਦਿ ਕਾਮਰੇਡਜ਼ ਲੀਜੈਂਡਜ਼' ਵਿਚ ਹਿੱਸਾ ਲੈ ਰਹੇ ਹਨ। ਦੱਖਣੀ ਅਫਰੀਕਾ ਕਾਮਰੇਡਜ਼ ਮੈਰਾਥਨ ਐਸੋਸਿਏਸ਼ਨ (ਸੀ. ਐੱਮ. ਏ.) ਇਹ ਪ੍ਰੋਗਰਾਮ ਆਯੋਜਿਤ ਕਰਵਾ ਰਿਹਾ ਹੈ। 

ਐਤਵਾਰ ਅੱਧੀ ਰਾਤ ਤੋਂ ਸ਼ੁਰੂ ਹੋ ਕੇ ਇਹ ਰੇਸ ਸੋਮਵਾਰ ਅੱਧੀ ਰਾਤ ਨੂੰ ਖਤਮ ਹੋਵੇਗੀ। ਇਹ ਰੇਸ 1921 ਤੋਂ ਹਰ ਸਾਲ ਆਯੋਜਿਤ ਕੀਤੀ ਜਾ ਰਹੀ ਹੈ। ਸਿਰਫ ਦੂਜੇ ਵਿਸ਼ਵ ਯੁੱਧ ਦੌਰਾਨ ਇਸ ਨੂੰ ਰੋਕ ਦਿੱਤਾ ਗਿਆ ਸੀ। ਇਸ ਸਾਲ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਆਯੋਜਨ ਰੱਦ ਕਰਨਾ ਪਿਆ। ਇਸ ਪ੍ਰੋਗਰਾਮ ਵਿਚ ਵਿਸ਼ਵ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਉਂਦੇ ਹਨ। ਦਿਲਚਸਪ ਹੈ ਕਿ ਇਸ ਵਾਰ ਆਨਲਾਈਨ ਰੇਸ ਲਈ 86 ਦੇਸ਼ਾਂ ਤੋਂ 40 ਹਜ਼ਾਰ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਹਨ ਜੋ ਅਸਲ ਆਯੋਜਨ ਵਿਚ ਮਿਲਣ ਵਾਲੀਆਂ ਅਰਜ਼ੀਆਂ ਨਾਲੋਂ ਵੱਧ ਹੈ। ਸੀ. ਐੱਮ. ਏ. ਪ੍ਰਧਾਨ ਚੈਰਿਲ ਵਿਨ ਨੇ ਕਿਹਾ ਕਿ ਐਤਵਾਰ 14 ਜੂਨ ਨੂੰ ਮਸਤੀ ਤੇ ਉਤਸਵ ਦਾ ਦਿਨ ਹੋਣ ਵਾਲਾ ਹੈ, ਜਿਸ ਵਿਚ ਵਿਸ਼ਵ ਭਰ ਤੋਂ ਉਮੀਦਵਾਰ ਕਾਮਰੇਡ ਭਾਵਨਾ ਤੇ ਏਕਤਾ ਨੂੰ ਸਾਂਝਾ ਕਰਨਗੇ ਜੋ 95 ਬੀ ਕਾਮਰੇਡ ਮੈਰਾਥਨ ਰੇਸ ਦੇ ਦਿਨ ਦਿਖਾਈ ਦਿੱਤੀ। 
ਰੇਸ ਵਿਚ ਹਿੱਸਾ ਲੈਣ ਲਈ ਭਾਰਤ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਅਰਜ਼ੀਆਂ ਭੇਜੀਆਂ ਹਨ ਪਰ ਭਾਰਤ ਤੋਂ ਜ਼ਿਆਦਾ ਬ੍ਰਾਜ਼ੀਲ, ਬ੍ਰਿਟੇਨ, ਅਮਰੀਕਾ, ਆਸਟ੍ਰੇਲੀਆ, ਜ਼ਿੰਮਬਾਵੇ ਅਤੇ ਮੇਜ਼ਬਾਨ ਦੇਸ਼ ਦੱਖਣੀ ਅਫਰੀਕਾ ਤੋਂ ਅਰਜ਼ੀਆਂ ਮਿਲੀਆਂ ਹਨ। ਭਾਗੀਦਾਰਾਂ ਨੂੰ ਰਾਸ਼ਟਰੀ ਅਤੇ ਕੌਮਾਂਤਰੀ ਅਲਟਰਾ ਰਨਿੰਗ ਸਰਕਟ ਵਿਚ ਸਭ ਤੋਂ ਉੱਚ ਐਥਲੀਟ ਦੀ ਦੌੜ ਸਮੇਂ ਤੋਂ ਮੁਕਾਬਲਾ ਕਰਨਾ ਪਵੇਗਾ। ਇਸ ਪ੍ਰਤੀਯੋਗਤਾ ਵਿਚ 1965 ਕਾਮਰੇਡ ਮੈਰਾਥਨ ਦੇ ਜੇਤੂ ਬਨਾਰਡ ਗੋਮਸਰਲ ਵੀ ਹਿੱਸਾ ਲੈ ਰਹੇ ਹਨ। ਗੋਮਰਸਲ 87 ਸਾਲ ਦੇ ਹਨ ਤੇ ਉਹ ਵਾਸ਼ਿੰਗਟਨ ਡੀ. ਸੀ. ਵਿਚ 5 ਕਿਲੋਮੀਟਰ ਦੌੜਨਗੇ। ਇਸ ਆਨਲਾਈਨ ਦੌੜ ਦਾ ਨਿਯਮ ਇਹ ਹੈ ਕਿ ਵਿਅਕਤੀ ਆਪਣੇ ਦੇਸ਼ ਵਿਚ ਕਿਸੇ ਵੀ ਸਥਾਨ 'ਤੇ 5, 10, 21, 45 ਅਤੇ 90 ਕਿਲੋਮੀਟਰ ਦੇ 5 ਬਦਲਾਂ ਤਹਿਤ ਦੌੜ ਸਕਦਾ ਹੈ ਤੇ ਉਸ ਨੇ ਕਿੰਨੇ ਸਮੇਂ ਵਿਚ ਦੌੜ ਪੂਰੀ ਕੀਤੀ, ਇਹ ਸਮਾਂ ਉਸ ਨੂੰ ਸੀ. ਐੱਮ. ਏ. ਨੂੰ ਭੇਜਣਾ ਪਵੇਗਾ।  


Lalita Mam

Content Editor

Related News