ਵੱਡੀ ਵਾਰਦਾਤ: ਮਦਰੱਸੇ ''ਚ 12 ਸਾਲਾ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ

Friday, Aug 02, 2024 - 05:21 PM (IST)

ਵੱਡੀ ਵਾਰਦਾਤ: ਮਦਰੱਸੇ ''ਚ 12 ਸਾਲਾ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਬਲਰਾਮਪੁਰ 'ਚ 12 ਸਾਲਾ ਵਿਦਿਆਰਥੀ ਦੀ ਹੱਤਿਆ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਰਵਾ ਦੇ ਭਗਵਾਨਪੁਰ ਪਿੰਡ ਦਾ ਰਹਿਣ ਵਾਲਾ ਇਹ ਵਿਦਿਆਰਥੀ ਆਪਣੇ ਭਰਾਵਾਂ ਨਾਲ ਮਦਰੱਸੇ ਵਿਚ ਰਹਿ ਕੇ ਪੜ੍ਹਈ ਕਰਦਾ ਸੀ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸੋਗ ਦਾ ਮਾਹੌਲ ਹੈ। ਘਟਨਾ ਤੋਂ ਬਾਅਦ ਮ੍ਰਿਤਕ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਦੱਸਿਆ ਜਾ ਰਿਹਾ ਹੈ ਕਿ ਮਹਿਫੂਜ਼ ਅਯਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ ਹੈ। ਉਸ ਦੀ ਲਾਸ਼ ਕਲਾਸ ਦੇ ਡੈਸਕ 'ਤੇ ਪਈ ਮਿਲੀ। ਪੁਲਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮਦਰੱਸੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਰਾਤ ਕਰੀਬ 2.30 ਵਜੇ ਬੰਦ ਸੀ। ਸੀਸੀਟੀਵੀ ਕੈਮਰੇ ਸਵੇਰੇ 8 ਵਜੇ ਮੁੜ ਚਾਲੂ ਕਰ ਦਿੱਤੇ ਗਏ।

ਮ੍ਰਿਤਕ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਕਤਲ ਨੂੰ ਅੰਜਾਮ ਦੇਣ ਦਾ ਦੋਸ਼ ਮਦਰੱਸੇ ਦੇ ਮੌਲਾਨਾ 'ਤੇ ਲਗਾਇਆ ਹੈ। ਮੌਕੇ 'ਤੇ ਪਹੁੰਚ ਕੇ ਐੱਸਪੀ ਵਿਕਾਸ ਕੁਮਾਰ ਨੇ ਕਿਹਾ ਕਿ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜਲਦ ਹੀ ਇਸ ਕਤਲ ਦਾ ਖੁਲਾਸਾ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਪੁਲਸ ਮੁਤਾਬਕ ਹੋਸਟਲ ਵਿਚ ਕੁੱਲ 100 ਵਿਦਿਆਰਥੀ ਰਹਿ ਰਹੇ ਹਨ। ਅਯਾਨ ਸ਼ੁੱਕਰਵਾਰ ਸਵੇਰੇ ਆਪਣੇ ਕਮਰੇ 'ਚ ਮ੍ਰਿਤਕ ਪਾਇਆ ਗਿਆ। ਉਸ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਜ਼ਖ਼ਮ ਸਨ। ਦੱਸ ਦੇਈਏ ਕਿ ਹਾਲ ਹੀ 'ਚ ਯੂਪੀ ਦੇ ਫਤਿਹਪੁਰ ਜ਼ਿਲ੍ਹੇ ਵਿਚ ਕਤਲ ਦਾ ਇੱਕ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ। ਮਦਰੱਸੇ ਦੇ ਅੰਦਰ 9 ਸਾਲਾ ਨਾਬਾਲਗ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ। ਪੁਲਸ ਨੇ ਕਤਲ ਦੇ ਦੋਸ਼ ਵਿੱਚ ਮਦਰੱਸੇ ਵਿੱਚੋਂ ਇੱਕ ਹਾਫ਼ਿਜ਼ ਅਤੇ ਇੱਕ ਮੌਲਵੀ ਨੂੰ ਗ੍ਰਿਫ਼ਤਾਰ ਕੀਤਾ ਸੀ।


author

Baljit Singh

Content Editor

Related News