12 ਸਾਲਾ ਬੱਚੀ ਨਾਲ ਜਬਰ-ਜ਼ਿਨਾਹ, ਗੁੱਸੇ ’ਚ ਆਏ ਲੋਕਾਂ ਨੇ ਫੂਕ ਦਿੱਤੀਆਂ ਦੋਸ਼ੀਆਂ ਦੀਆਂ ਗੱਡੀਆਂ

Wednesday, Jan 04, 2023 - 03:52 AM (IST)

12 ਸਾਲਾ ਬੱਚੀ ਨਾਲ ਜਬਰ-ਜ਼ਿਨਾਹ, ਗੁੱਸੇ ’ਚ ਆਏ ਲੋਕਾਂ ਨੇ ਫੂਕ ਦਿੱਤੀਆਂ ਦੋਸ਼ੀਆਂ ਦੀਆਂ ਗੱਡੀਆਂ

ਬੈਤੂਲ (ਮ. ਪ.) (ਭਾਸ਼ਾ)-ਮੱਧ ਪ੍ਰਦੇਸ਼ ਦੇ ਬੈਤੂਲ ਸ਼ਹਿਰ ’ਚ 12 ਸਾਲਾ ਲੜਕੀ ਨਾਲ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕੀਤਾ ਗਿਆ, ਜਿਸ ਤੋਂ ਬਾਅਦ ਇਲਾਕੇ ’ਚ ਤਣਾਅ ਪੈਦਾ ਹੋ ਗਿਆ ਹੈ। ਇਸ ਘਟਨਾ ਤੋਂ ਗੁੱਸੇ ’ਚ ਆਏ ਲੋਕਾਂ ਨੇ ਦੋਸ਼ੀਆਂ ਦੀਆਂ 2 ਗੱਡੀਆਂ ਨੂੰ ਅੱਗ ਲਗਾ ਦਿੱਤੀ। ਦੋਸ਼ੀ ਰਮੇਸ਼ ਗੁਲਹਾਨੇ ਸਥਾਨਕ ਮਿਊਂਸਪਲ ਬਾਡੀ ਦਾ ਸਾਬਕਾ ਮੈਂਬਰ ਹੈ ਅਤੇ ਅਜੇ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕੁੱਤੇ ਨੂੰ ਬਚਾਉਂਣ ਸਮੇਂ ਨਹਿਰ ’ਚ ਰੁੜ੍ਹਿਆ ਮਰਚੈਂਟ ਨੇਵੀ ਅਫ਼ਸਰ

ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਸ਼ਾਮ ਕੋਤਵਾਲੀ ਥਾਣਾ ਖੇਤਰ ’ਚ ਹੋਈ, ਜਿਸ ਤੋਂ ਬਾਅਦ ਲੜਕੀ ਨੇ ਆਪਣੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਗੁਲਹਾਨੇ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 376 ਅਤੇ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੌਰਾਨ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਸਥਿਤੀ ਹੁਣ ਕੰਟਰੋਲ ’ਚ ਹੈ ਅਤੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਖ਼ਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ


author

Manoj

Content Editor

Related News