12 ਅਗਸਤ ਨੂੰ ਇਸ ਮਸ਼ਹੂਰ ਟੀ.ਵੀ. ਸ਼ੋਅ 'ਚ ਨਜ਼ਰ ਆਉਣਗੇ ਪੀ.ਐੱਮ. ਮੋਦੀ

07/29/2019 1:35:30 PM

ਨਵੀਂ ਦਿੱਲੀ— ਜੇਕਰ ਤੁਸੀਂ ਜਾਨਵਰਾਂ ਬਾਰੇ ਜਾਣਨ ਅਤੇ ਉਨ੍ਹਾਂ ਦੀ ਜੀਵਨਸ਼ੈਲੀ ਨੂੰ ਦੇਖਣਾ ਪਸੰਦ ਕਰਦੇ ਹੋ ਤਾਂ ਤੁਸੀਂ ਡਿਸਕਵਰੀ 'ਤੇ ਆਉਣ ਵਾਲੇ ਸ਼ੋਅ 'ਮੈਨ ਵਰਸੇਜ਼ ਵਾਈਲਡ' ਨੂੰ ਜ਼ਰੂਰ ਦੇਖਦੇ ਹੋਵੋਗੇ। ਇਸ ਸ਼ੋਅ ਦੇ ਦਰਸ਼ਕਾਂ ਲਈ ਇਕ ਖੁਸ਼ਖਬਰੀ ਹੈ। ਦਰਅਸਲ ਹੁਣ ਸ਼ੋਅ 'ਚ ਤੁਹਾਨੂੰ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿਖਾਈ ਦੇਣਗੇ। ਕੌਮਾਂਤਰੀ ਟਾਈਗਰ ਦਿਵਸ ਮੌਕੇ ਸ਼ੋਅ ਦੇ ਹੋਸਟ ਬੇਅਰ ਗਰਿੱਲਸ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ 'ਚ ਹੋਰ ਜੀਵ ਸੁਰੱਖਿਆ ਲਈ ਕੀਤੇ ਉਪਾਵਾਂ ਨੂੰ ਲੈ ਕੇ ਉਨ੍ਹਾਂ ਨੇ ਖਾਸ ਪ੍ਰੋਗਰਾਮ ਸ਼ੂਟ ਕੀਤਾ ਹੈ। ਸ਼ੋਅ 'ਚ ਤੁਹਾਨੂੰ ਪ੍ਰਧਾਨ ਮੰਤਰੀ ਸ਼ੋਅ ਦੇ ਹੋਸਟ ਦੇ ਨਾਲ ਭਾਰਤ ਦੀ ਕੁਦਰਤੀ ਭਿੰਨਤਾ (ਡਾਇਵਰਸਿਟੀ) ਅਤੇ ਕੁਦਰਤੀ ਸੁਰੱਖਿਆ ਉਪਾਵਾਂ ਨੂੰ ਲੈ ਕੇ ਚਰਚਾ ਕਰਦੇ ਹੋਏ ਦਿਖਾਈ ਦੇਣਗੇ।
ਗਰਿੱਲਸ ਨੇ ਟਵੀਟ ਕਰਦੇ ਹੋਏ ਲਿਖਿਆ,''180 ਦੇਸ਼ਾਂ ਦੇ ਲੋਕ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਣਦੇਖੇ ਪਹਿਲੂਆਂ ਨਾਲ ਜਾਣੂੰ ਹੋਵੋਗੇ। ਉਹ ਭਾਰਤ 'ਚ ਜੰਗਲੀ ਜੀਵ ਸੁਰੱਖਿਆ ਲਈ ਜਾਗਰੂਕਤਾ ਮੁਹਿੰਮ ਅਤੇ ਭੂਗੋਲਿਕ ਤਬਦੀਲੀਆਂ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਕੰਮ ਕਰ ਰਹੇ ਹਨ।'' ਟਵੀਟ ਨਾਲ ਉਨ੍ਹਾਂ ਨੇ ਸ਼ੋਅ ਦਾ ਇਕ ਛੋਟਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਟਵਿੱਟਰ 'ਤੇ ਸ਼ੋਅ ਦਾ ਟੀਜ਼ਰ ਜਾਰੀ ਹੋਣ ਤੋਂ ਬਾਅਦ 2 ਘੰਟੇ 'ਚ ਹੀ ਇਸ ਨੂੰ 2 ਲੱਖ ਤੋਂ ਵਧ ਲੋਕਾਂ ਨੇ ਦੇਖ ਲਿਆ। ਇਹ ਸ਼ੋਅ ਡਿਸਕਵਰੀ ਚੈਨਲ 'ਤੇ 12 ਅਗਸਤ ਨੂੰ ਰਾਤ ਦੇ 9 ਵਜੇ ਪ੍ਰਸਾਰਿਤ ਹੋਵੇਗਾ।
PunjabKesariਵੱਖ ਅੰਦਾਜ ਨਜ਼ਰ ਆਉਣਗੇ ਨਰਿੰਦਰ ਮੋਦੀ
ਇਸ ਵੀਡੀਓ 'ਚ ਦੇਸ਼ਵਾਸੀਆਂ ਨੂੰ ਪ੍ਰਧਾਨ ਮੰਤਰੀ ਦਾ ਬਿਲਕੁੱਲ ਵੱਖ ਅੰਦਾਜ ਨਜ਼ਰ ਆਏਗਾ। ਉਹ ਬੇਬਾਕ ਅੰਦਾਜ 'ਚ ਹੱਸਦੇ ਅਤੇ ਗਰਿੱਲਸ ਨਾਲ ਚਰਚਾ ਕਰਦੇ ਹੋਏ ਦਿੱਸ ਰਹੇ ਹਨ। ਪ੍ਰਧਾਨ ਮੰਤਰੀ ਵੀਡੀਓ 'ਚ ਸ਼ੋਅ ਦੇ ਮਿਜਾਜ ਅਨੁਸਾਰ ਸਪੋਰਟਸ ਆਊਟਫਿਟ 'ਚ ਦਿੱਸ ਰਹੇ ਹਨ। ਉਹ ਗਰਿੱਲਸ ਨਾਲ ਛੋਟੀ ਜਿਹੀ ਕਿਸ਼ਤੀ ਦੀ ਮਦਦ ਨਾਲ ਨਦੀ ਪਾਰ ਕਰਦੇ ਅਤੇ ਜੰਗਲ ਦੀ ਚੜ੍ਹਾਈ ਕਰਦੇ ਹੋਏ ਦਿਖਾਈ ਦੇ ਰਹੇ ਹਨ। ਗਰਿੱਲਸ ਸ਼ੋਅ 'ਚ ਸ਼ਿਕਾਰ ਅਤੇ ਦੂਜੀਆਂ ਚੀਜ਼ਾਂ ਲਈ ਜੰਗਲ 'ਚ ਮੌਜੂਦ ਚੀਜ਼ਾਂ ਨਾਲ ਯੰਤਰ ਬਣਾਉਂਦੇ ਹਨ। ਇਸ ਦੀ ਇਕ ਝਲਕ ਵੀਡੀਓ 'ਚ ਨਜ਼ਰ ਆਉਂਦੀ ਹੈ।
PunjabKesariਇਸ ਸ਼ੋਅ 'ਚ ਕਈ ਮਸ਼ਹੂਰ ਹਸਤੀਆਂ ਹੋ ਚੁਕੀਆਂ ਹਨ ਸ਼ਾਮਲ
ਡਿਸਕਵਰੀ ਦੇ ਇਸ ਸ਼ੋਅ 'ਚ ਦੁਨੀਆ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋ ਚੁਕੀਆਂ ਸਨ। ਇਹ ਦੁਨੀਆ ਦੇ ਲੋਕਪ੍ਰਿਯ ਸ਼ੋਅ 'ਚੋਂ ਇਕ ਹੈ। ਇਸ ਨੂੰ ਕਈ ਦੇਸ਼ਾਂ ਦੀ ਭਾਸ਼ਾ 'ਚ ਡਬ ਕੀਤਾ ਜਾਂਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਰਹਿੰਦੇ ਹੋਏ ਬਰਾਕ ਓਬਾਮਾ ਇਸ 'ਚ ਹਿੱਸਾ ਲੈ ਚੁਕੇ ਹਨ। ਉਦੋਂ ਗਰਿੱਲਸ ਅਤੇ ਓਬਾਮਾ ਨੇ ਅਲਾਸਕਨ ਫਰੰਟੀਅਰ 'ਤੇ ਚੜ੍ਹਾਈ ਕਰਦੇ ਹੋਏ ਸ਼ੋਅ ਕੀਤਾ ਸੀ। ਸਾਬਕਾ ਰਾਸ਼ਟਰਪਤੀ ਨੇ ਜਲਵਾਯੂ ਤਬਦੀਲੀ, ਕੁਦਰਤੀ ਸਰੋਤਾਂ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਵਰਗੇ ਮੁੱਦਿਆਂ 'ਤੇ ਗੱਲਬਾਤ ਕੀਤੀ ਸੀ।


DIsha

Content Editor

Related News