ਭਾਰਤ 'ਚ ਵਧ ਰਿਹੈ ਕੋਰੋਨਾ ਦਾ ਗਰਾਫ਼, ਇਕ ਦਿਨ 'ਚ 40 ਮੌਤਾਂ, 12 ਹਜ਼ਾਰ ਤੋਂ ਵਧੇਰੇ ਮਾਮਲੇ ਆਏ

Thursday, Apr 20, 2023 - 12:26 PM (IST)

ਭਾਰਤ 'ਚ ਵਧ ਰਿਹੈ ਕੋਰੋਨਾ ਦਾ ਗਰਾਫ਼, ਇਕ ਦਿਨ 'ਚ 40 ਮੌਤਾਂ, 12 ਹਜ਼ਾਰ ਤੋਂ ਵਧੇਰੇ ਮਾਮਲੇ ਆਏ

ਨਵੀਂ ਦਿੱਲੀ- ਭਾਰਤ ਵਿਚ ਇਕ ਦਿਨ 'ਚ ਕੋਰੋਨਾ ਵਾਇਰਸ ਦੇ 12,591 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼ 'ਚ ਹੁਣ ਤੱਕ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 4.48 ਕਰੋੜ ਹੋ ਗਈ ਹੈ। ਪਿਛਲੇ ਕਰੀਬ 8 ਮਹੀਨਿਆਂ 'ਚ ਸਾਹਮਣੇ ਆਏ ਇਹ ਸਭ ਤੋਂ ਵੱਧ ਮਾਮਲੇ ਹਨ। ਉੱਥੇ ਹੀ ਦੇਸ਼ 'ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 65,286 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ 10,827 ਮਰੀਜ਼ ਕੋਰੋਨਾ ਤੋਂ ਠੀਕ ਵੀ ਹੋਏ ਹਨ। ਕੇਂਦਰੀ ਸਿਹਤ ਮੰਤਰਾਲਾ ਵਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਵਾਇਰਸ ਨਾਲ 40 ਮਰੀਜ਼ਾਂ ਦੀ ਮੌਤ ਮਗਰੋਂ ਦੇਸ਼ 'ਚ ਕੋਰੋਨਾ ਮਹਾਮਾਰੀ ਤੋਂ ਜਾਨ ਗੁਆਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਵਧ ਕੇ 5,31,230 ਹੋ ਗਈ ਹੈ।

ਇਹ ਵੀ ਪੜ੍ਹੋ- ਕੀ ਤੁਹਾਨੂੰ ਵੀ ਰਾਤ ਨੂੰ ਨਹੀਂ ਆਉਂਦੀ ਹੈ ਨੀਂਦ? ਕਿਤੇ ਇਹ ਤਾਂ ਨਹੀਂ ਹਨ ਕਾਰਨ, ਪੜ੍ਹੋ ਇਹ ਅਹਿਮ ਖ਼ਬਰ

ਅੰਕੜਿਆਂ ਮੁਤਾਬਕ ਦੇਸ਼ ਵਿਚ ਵਾਇਰਸ ਦੀ ਰੋਜ਼ਾਨਾ ਦਰ 5.46 ਫ਼ੀਸਦੀ ਅਤੇ ਹਫ਼ਤਾਵਾਰੀ ਦਰ 5.32 ਫ਼ੀਸਦੀ ਹੈ। ਦੇਸ਼ ਵਿਚ ਅਜੇ 65,286 ਲੋਕਾਂ ਦਾ ਕੋਰੋਨਾ ਮਹਾਮਾਰੀ ਦਾ ਇਲਾਜ ਚੱਲ ਰਿਹਾ ਹੈ, ਜੋ ਕੁੱਲ ਮਾਮਲਿਆਂ ਦਾ 0.15 ਫ਼ੀਸਦੀ ਹੈ। ਭਾਰਤ ਵਿਚ ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 98.67 ਫ਼ੀਸਦੀ ਹੈ। ਦੇਸ਼ 'ਚ ਹੁਣ ਤੱਕ ਕੁੱਲ 4,42,61,476 ਲੋਕ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ, ਜਦਕਿ ਕੋਵਿਡ-19 ਨਾਲ ਮੌਤ ਦਰ 1.18 ਫ਼ੀਸਦੀ ਹੈ। ਸਿਹਤ ਮੰਤਰਾਲਾ ਦੀ ਵੈੱਬਸਾਈਟ ਮੁਤਾਬਕ ਭਾਰਤ 'ਚ ਰਾਸ਼ਟਰ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੋਵਿਡ-19 ਰੋਕੂ ਟੀਕਿਆਂ ਦੀਆਂ 220,66,28,332 ਖ਼ੁਰਾਕਾਂ ਲਾਈਆਂ ਜਾ ਚੁੱਕੀਆਂ ਹਨ। 

ਇਹ ਵੀ ਪੜ੍ਹੋ- ਸਾਲ 'ਚ 2 ਲੱਖ ਲਿਵਰ ਟਰਾਂਸਪਲਾਂਟ ਦੀ ਜ਼ਰੂਰਤ, ਤੁਸੀਂ ਵੀ ਰਹੋ ਚੌਕਸ, ਨਿਯਮਿਤ ਜਾਂਚ ਕਰਾਓ


author

Tanu

Content Editor

Related News