ਛੱਤੀਸਗੜ੍ਹ ''ਚ ਕੋਰੋਨਾ ਦੇ 117 ਨਵੇਂ ਮਾਮਲੇ ਆਏ ਸਾਹਮਣੇ

Saturday, Sep 03, 2022 - 02:11 AM (IST)

ਛੱਤੀਸਗੜ੍ਹ ''ਚ ਕੋਰੋਨਾ ਦੇ 117 ਨਵੇਂ ਮਾਮਲੇ ਆਏ ਸਾਹਮਣੇ

ਰਾਏਪੁਰ-ਛੱਤੀਸਗੜ੍ਹ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 117 ਲੋਕਾਂ ਦੇ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ ਕੁੱਲ ਗਿਣਤੀ 11,73,973 ਹੋ ਗਈ ਹੈ। ਸੂਬੇ 'ਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਚਾਰ ਲੋਕਾਂ ਨੂੰ ਇਨਫੈਕਸ਼ਨ ਮੁਕਤ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਉਥੇ 149 ਲੋਕਾਂ ਨੇ ਘਰ 'ਚ ਇਕਾਂਤਵਾਸ ਦੀ ਮਿਆਦ ਪੂਰੀ ਕੀਤੀ।

 ਇਹ ਵੀ ਪੜ੍ਹੋ : ਵਿਦੇਸ਼ੀ ਮੁਦਰਾ ਭੰਡਾਰ 3 ਅਰਬ ਡਾਲਰ ਘਟ ਕੇ 561.05 ਅਰਬ ਡਾਲਰ ’ਤੇ

ਸੂਬੇ 'ਚ ਅੱਜ ਕੋਰੋਨਾ ਨਾਲ ਇਨਫੈਕਟਿਡ ਇਕ ਮਰੀਜ਼ ਦੀ ਮੌਤ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਛੱਤੀਸਗੜ੍ਹ 'ਚ ਹੁਣ ਤੱਕ 11,73,973 ਲੋਕਾਂ ਦੇ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਜਿਨ੍ਹਾਂ 'ਚੋਂ 11,59,064 ਮਰੀਜ ਇਲਾਜ ਤੋਂ ਬਾਅਦ ਇਨਫੈਕਸ਼ਨ ਮੁਕਤ ਹੋ ਗਏ ਹਨ। ਸੂਬੇ 'ਚ 796 ਮਰੀਜ਼ ਇਲਾਜ ਅਧੀਨ ਹੈ। ਸੂਬੇ 'ਚ ਵਾਇਰਸ ਨਾਲ ਇਨਫੈਕਟਿਡ 14,113 ਲੋਕਾਂ ਦੀ ਮੌਤ ਹੋਈ ਹੈ।

 ਇਹ ਵੀ ਪੜ੍ਹੋ : ਪਾਕਿਸਤਾਨ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 1208 ਹੋਈ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News