ਪਿਤਾ ਦੀ ਝਿੜਕ ਤੋਂ ਦੁਖੀ 11 ਸਾਲਾ ਬੱਚੇ ਨੇ ਕੀਤੀ ਖੁਦਕੁਸ਼ੀ

Friday, Apr 18, 2025 - 12:59 AM (IST)

ਪਿਤਾ ਦੀ ਝਿੜਕ ਤੋਂ ਦੁਖੀ 11 ਸਾਲਾ ਬੱਚੇ ਨੇ ਕੀਤੀ ਖੁਦਕੁਸ਼ੀ

ਬਿਜਨੌਰ-ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ ਦੇ ਕਿਰਤਪੁਰ ਥਾਣੇ ਅਧੀਨ ਪੈਂਦੇ ਇਲਾਕੇ ਵਿਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਮਹਿਜ 11 ਸਾਲ ਦੇ ਇਕ ਬੱਚੇ ਨੇ ਸਕੂਲ ਨਾ ਜਾਣ ਨੂੰ ਲੈਕੇ ਪਿਤਾ ਦੀ ਝਿੜਕ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਮਿਲਕੀਆਂ ਮੁਹੱਲੇ ਦੀ ਦੱਸੀ ਜਾ ਰਹੀ ਹੈ। ਪੁਲਸ ਅਨੁਸਾਰ ਮ੍ਰਿਤਕ ਬੱਚੇ ਦਾ ਨਾਂ ਸ਼ਾਦਾਨ ਸੀ, ਜੋ ਕਈ ਦਿਨਾਂ ਤੋਂ ਸਕੂਲ ਨਹੀਂ ਜਾ ਰਿਹਾ ਸੀ। ਉਸਦੇ ਪਿਤਾ, ਨਿਸਾਰ ਨੇ ਬੁੱਧਵਾਰ ਨੂੰ ਇਸ ਲਈ ਉਸਨੂੰ ਝਿੜਕਿਆ ਸੀ । ਐੱਸ. ਐੱਚ. ਓ. ਵਰਿੰਦਰ ਕੁਮਾਰ ਨੇ ਦੱਸਿਆ ਕਿ ਝਿੜਕਣ ਤੋਂ ਬਾਅਦ ਬੱਚਾ ਘਰੋਂ ਚਲਾ ਗਿਆ।


author

DILSHER

Content Editor

Related News