ਛਾਪੇਮਾਰੀ ਦੌਰਾਨ ''ਧਨਕੁਬੇਰ'' ਨਿਕਲਿਆ ਇੰਜੀਨੀਅਰ, ਮਿਲੀ 11 ਕਰੋੜ ਦੀ ਬੇਹਿਸਾਬੀ ਜਾਇਦਾਦ

Friday, Sep 04, 2026 - 10:37 AM (IST)

ਛਾਪੇਮਾਰੀ ਦੌਰਾਨ ''ਧਨਕੁਬੇਰ'' ਨਿਕਲਿਆ ਇੰਜੀਨੀਅਰ, ਮਿਲੀ 11 ਕਰੋੜ ਦੀ ਬੇਹਿਸਾਬੀ ਜਾਇਦਾਦ

ਬਾਲਾਘਾਟ (ਏਜੰਸੀ)- ਮੱਧ ਪ੍ਰਦੇਸ਼ ਆਰਥਿਕ ਅਪਰਾਧ ਸੈੱਲ (ਈ.ਓ.ਡਬਲਿਊ.) ਨੇ ਵੀਰਵਾਰ ਨੂੰ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਦੇ ਇਕ ਕਾਰਜਕਾਰੀ ਇੰਜੀਨੀਅਰ ਦੇ 3 ਟਿਕਾਣਿਆਂ ’ਤੇ ਛਾਪੇਮਾਰੀ ਕਰ ਕੇ ਹੁਣ ਤੱਕ ਲਗਭਗ 11 ਕਰੋੜ ਰੁਪਏ ਦੀ ਬੇਹਿਸਾਬੀ ਜਾਇਦਾਦ ਦਾ ਪਤਾ ਲਾਇਆ। ਇਕ ਅਧਿਕਾਰੀ ਨੇ ਦੱਸਿਆ ਕਿ ਸੈੱਲ ਦੀਆਂ 3 ਟੀਮਾਂ ਨੇ ਸਵੇਰੇ ਲੱਗਭਗ 6 ਵਜੇ ਬਾਲਾਘਾਟ ਸਥਿਤ ਕਾਰਜਕਾਰੀ ਇੰਜੀਨੀਅਰ ਕਮਲ ਕਿਸ਼ੋਰ ਸਿੰਗਾਰੇ ਦੀ ਸਰਕਾਰੀ ਰਿਹਾਇਸ਼, ਛਿੰਦਵਾੜਾ ਅਤੇ ਭੋਪਾਲ ਸਥਿਤ ਉਨ੍ਹਾਂ ਦੇ ਘਰਾਂ ’ਤੇ ਇਕ ਨਾਲ ਛਾਪੇਮਾਰੀ ਸ਼ੁਰੂ ਕੀਤੀ।

ਅਧਿਕਾਰੀ ਨੇ ਦੱਸਿਆ ਕਿ ਕਾਰਵਾਈ ਹੁਣ ਵੀ ਜਾਰੀ ਹੈ। ਏਜੰਸੀ ਨੇ ਦੱਸਿਆ ਕਿ ਛਿੰਦਵਾੜਾ ਸਥਿਤ ਫਾਰਮਹਾਊਸ ’ਚ ਵੀ ਛਾਪੇਮਾਰੀ ਜਾਰੀ ਹੈ ਅਤੇ ਦਸਤਾਵੇਜ਼ਾਂ, ਗਹਿਣਿਆਂ, ਬੈਂਕ ਖਾਤਿਆਂ ਤੇ ਨਕਦੀ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਮੁਤਾਬਕ, ਛਾਪੇਮਾਰੀ ਦੌਰਾਨ ਸਿੰਗਾਰੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਂ ’ਤੇ ਕਥਿਤ ਤੌਰ ’ਤੇ ਕਈ ਜਾਇਦਾਦਾਂ ਮਿਲੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News