ਭ੍ਰਿਸ਼ਟਾਚਾਰ ਦੇ ਮਾਮਲੇ ''ਚ ਅਸਮ ਲੋਕ ਸੇਵਾ ਕਮਿਸ਼ਨ ਦੇ 11 ਅਧਿਕਾਰੀ ਗ੍ਰਿਫਤਾਰ
Thursday, Nov 09, 2017 - 01:06 AM (IST)

ਅਸਮ— ਅਸਮ 'ਚ ਭਾਜਪਾ ਸਰਕਾਰ ਨੇ ਪੈਸਿਆਂ ਦੇ ਬਦਲੇ ਨੌਕਰੀ ਘੋਟਾਲੇ ਦੇ ਮਾਮਲੇ 'ਚ ਸੂਬਾ ਲੋਕ ਸੇਵਾ ਕਮਿਸ਼ਨ ਦੇ 11 ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸੋਨੇਵਾਲ ਸਰਕਾਰ ਦਾ ਭ੍ਰਿਸ਼ਟਾਚਾਰ ਖਿਲਾਫ ਹੁਣ ਤੱਕ ਦਾ ਸਭ ਤੋਂ ਵੱਡਾ ਅਭਿਆਨ ਹੈ। ਉਕਤ ਘੋਟਾਲਾ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੇ ਕਾਰਜਕਾਲ ਦੌਰਾਨ ਹੋਇਆ ਸੀ।
ਪੁਲਸ ਸੂਤਰਾਂ ਨੇ ਦੱਸਿਆ ਕਿ 2013 ਬੈਚ ਦੇ ਇਨ੍ਹਾਂ ਅਧਿਕਾਰੀਆਂ ਨੂੰ ਬੁੱਧਵਾਰ ਤੜਕੇ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਅਧਿਕਾਰੀਆਂ 'ਚੋਂ ਚਾਰ ਅਸਮ ਪੁਲਸ ਦੇ ਹਨ। ਅਗਲੇ ਕੁੱਝ ਦਿਨਾਂ 'ਚ 14 ਹੋਰ ਅਧਿਕਾਰੀਆਂ ਦੇ ਗ੍ਰਿਫਤਾਰ ਹੋਣ ਦੀ ਸੰਭਾਵਨਾ ਹੈ।