ਪੁਲਸ ਦੀ ਵੱਡੀ ਕਾਰਵਾਈ, ਦੋ ਪੁਲਸ ਅਧਿਕਾਰੀ ਕਰ ਦਿੱਤੇ ਸਸਪੈਂਡ
Friday, Sep 19, 2025 - 09:14 PM (IST)

ਪਟਿਆਲਾ (ਸੁਖਦੀਪ ਸਿੰਘ ਮਾਨ) : ਪਾਤੜਾਂ ਮੰਡੀ ਵਿਖੇ ਵਾਪਰੇ ਘਟਨਾਕ੍ਰਮ 'ਚ ਪਟਿਆਲਾ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ SC ਗੁਰਦੀਪ ਸਿੰਘ (ਨੰਬਰ 2086/PTC) ਅਤੇ ਸਿਪਾਹੀ ਕਰਨਦੀਪ ਸਿੰਘ (ਨੰਬਰ 1021/PTC) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
ਇਹ ਕਦਮ ਉਸ ਵੇਲੇ ਚੁੱਕਿਆ ਗਿਆ ਜਦੋਂ ਸ਼ਹਿਰ ਪਾਤੜਾਂ ਦੇ ਇੰਚਾਰਜ ਵੱਲੋਂ ਰਿਪੋਰਟ ਕੀਤੀ ਗਈ ਕਿ PRTC ਦੀਆਂ ਬੱਸਾਂ ਨਾਲ ਜੁੜੇ ਮਾਮਲੇ ਵਿੱਚ ਦੋਵੇਂ ਅਧਿਕਾਰੀਆਂ ਵੱਲੋਂ ਲਾਪਰਵਾਹੀ ਅਤੇ ਬੇਨਿਯਮੀਆਂ ਸਾਹਮਣੇ ਆਈਆਂ ਹਨ। ਰਿਪੋਰਟ ਅਨੁਸਾਰ, ਦੋਸ਼ੀਆਂ ਨੇ ਡਿਊਟੀ ਦੌਰਾਨ PRTC ਬੱਸਾਂ ਦੇ ਚਾਲਕਾਂ ਤੇ ਕੰਡਕਟਰਾਂ ਨਾਲ ਗਲਤ ਕਾਰਵਾਈਆਂ ਕੀਤੀਆਂ, ਜਿਸ ਕਰਕੇ ਬੱਸ ਸਰਵਿਸ ਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਂਚ ਦੌਰਾਨ ਦੋਸ਼ ਸਾਬਤ ਹੋਣ ‘ਤੇ ਦੋਵੇਂ ਪੁਲਸ ਮੁਲਾਜ਼ਮਾਂ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ। ਇਸ ਮਾਮਲੇ ਦੀ ਹੋਰ ਵਧੀਕ ਜਾਂਚ ਚੱਲ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e