ਦੁੱਧ ਪਿਲਾਉਂਦੇ ਸਮੇਂ ਰੋ ਰਹੀ ਸੀ 11 ਮਹੀਨੇ ਦੀ ਬੱਚੀ, ਮਾਂ ਨੇ ਕੀਤਾ ਬੇਰਹਿਮੀ ਨਾਲ ਕਤਲ

02/09/2018 12:59:56 PM

ਮੱਧ ਪ੍ਰਦੇਸ਼— ਇੱਥੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਦੇਖਣ ਨੂੰ ਮਿਲੀ, ਜਿੱਥੇ ਇਕ ਮਾਂ ਨੇ ਆਪਣੀ ਇਕ ਸਾਲ ਦੀ ਬੱਚੀ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ, ਕਿਉਂਕਿ ਉਹ ਲਗਾਤਾਰ ਦੁੱਧ ਲਈ ਰੋ ਰਹੀ ਸੀ। ਘਟਨਾ ਦੌਰਾਨ ਘਰ 'ਚ ਮਾਂ ਤੋਂ ਇਲਾਵਾ ਕੋਈ ਹੋਰ ਮੌਜੂਦ ਨਹੀਂ ਸੀ।PunjabKesari
ਜਾਣਕਾਰੀ ਅਨੁਸਾਰ ਦੋਸ਼ੀ ਮਾਂ ਅਨਿਤਾ ਪਤੀ ਦਲਸਿੰਘ ਘਰ 'ਚ ਹੀ ਗੋਦ 'ਚ ਆਪਣੀ 11 ਮਹੀਨੇ ਦੀ ਬੇਟੀ ਨੂੰ ਦੁੱਧ ਪਿਲਾ ਰਹੀ ਸੀ। ਦੁੱਧ ਪਿਲਾਉਂਦੇ ਸਮੇਂ ਅਨਿਤਾ ਦੀ ਬੇਟੀ ਰੌਣ ਲੱਗੀ ਤਾਂ ਉਸ ਨੂੰ ਗੁੱਸਾ ਆ ਗਿਆ ਅਤੇ ਕੋਲ ਰੱਖੀ ਦਾਤਰੀ ਚੁੱਕ ਕੇ ਉਸ ਦਾ ਗਲਾ ਕੱਟ ਦਿੱਤਾ। ਕਾਕੀ ਸੱਸ ਨੂੰ ਕੁਝ ਦੇਰ ਬੱਚੀ ਦੇ ਰੋਣ ਦੀ ਆਵਾਜ਼ ਆਈ। ਅਚਾਨਕ ਆਵਾਜ਼ ਬੰਦ ਹੋ ਗਈ। ਅਨਿਤਾ ਆਪਣੀ ਬੱਚੀ ਦਾ ਗਲਾ ਕੱਟਣ ਤੋਂ ਬਾਅਦ ਰਿਸ਼ਤੇਦਾਰ ਦੇ ਘਰ ਚੱਲੀ ਗਈ ਸੀ। ਬੱਚੀ ਦੇ ਬਿਨਾਂ ਘਰ ਨੂੰ ਬੰਦ ਕਰਦੇ ਸਮੇਂ ਜਦੋਂ ਗੁਆਂਢੀਆਂ ਨੇ ਉਸ ਨੂੰ ਦੇਖਿਆ ਤਾਂ ਉਨ੍ਹਾਂ ਨੂੰ ਮਾਂ 'ਤੇ ਸ਼ੱਕ ਹੋਇਆ। ਸਥਾਨਕ ਨਾਗਰਿਕਾਂ ਦੀ ਮਦਦ ਨਾਲ ਗੁਆਂਢੀ ਨੇ ਜਦੋਂ ਘਰ ਦਾ ਦਰਵਾਜ਼ਾ ਤੋੜਿਆ ਤਾਂ ਉਹ ਖੂਨ ਨਾਲ ਲੱਥਪੱਥ ਬੱਚੀ ਦੀ ਲਾਸ਼ ਦੇਖੀ। ਪੁਲਸ ਹੁਣ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦੋਸ਼ੀ ਔਰਤ ਦੀ ਤਲਾਸ਼ 'ਚ ਜੁਟੀ ਹੋਈ ਹੈ।


Related News