ਟਰੱਕ ਪਲਟਣ ਨਾਲ 11 ਲੋਕਾਂ ਦੀ ਮੌਤ, 15 ਜ਼ਖਮੀ

Saturday, Oct 21, 2017 - 05:30 PM (IST)

ਟਰੱਕ ਪਲਟਣ ਨਾਲ 11 ਲੋਕਾਂ ਦੀ ਮੌਤ, 15 ਜ਼ਖਮੀ

ਸਾਂਗਲੀ— ਮਹਾਰਾਸ਼ਟਰ ਦੇ ਸਾਂਗਲੀ 'ਚ ਤਾਸਗਾਓਂ-ਕਵਾਥੇ ਮਹਾਕਾਲ ਰਾਜਮਾਰਗ 'ਤੇ ਟਰੱਕ ਦੇ ਪਲਟਣ ਕਾਰਨ 5 ਔਰਤਾਂ ਸਮੇਤ 11 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 15 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਅਨੁਸਾਰ ਸ਼ਨੀਵਾਰ ਤੜਕੇ ਚਾਰ ਵਜੇ ਯੋਗੇਵਾੜੀ ਪਿੰਡ ਕੋਲ ਟਰੱਕ ਚਾਲਕ ਨੇ ਵਾਹਨ ਤੋਂ ਕੰਟਰੋਲ ਗਵਾ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਦੇ ਸਮੇਂ ਟਰੱਕ ਕਰਨਾਟਕ ਦੇ ਵਿਜਾਪੁਰ ਤੋਂ ਟਾਈਲਸ ਲੈ ਕੇ ਮਹਾਰਾਸ਼ਟਰ 'ਚ ਸਤਾਰਾ ਜ਼ਿਲੇ ਦੇ ਕਰਾਡ ਜਾ ਰਿਹਾ ਸੀ। ਇਸ ਟਰੱਕ 'ਤੇ 25 ਲੋਕ ਸਵਾਰ ਸਨ। ਪੁਲਸ ਨੇ ਦੱਸਿਆ ਕਿ ਟਰੱਕ ਹੇਠਾਂ ਦਬੇ 10 ਲੋਕਾਂ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।PunjabKesariਇਸ ਹਾਦਸੇ 'ਚ 15 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਦੀ ਪਛਾਣ ਇੰਦੂਬਾਈ ਨਿੰਬਾਲਕਰ (30), ਪਰਸ਼ੂਰਾਮ ਪੁਜਾਰੀ (25), ਬਾਸੰਮਾ ਪੁਜਾਰੀ (45), ਰੂਪੇਸ਼ ਰਾਠੌੜ (27), ਸੰਤੋਸ਼ ਮੁੰਜਲੇ (16), ਅਸ਼ੋਕ ਬਿਰਜਦਾਰ (50), ਲਕਸ਼ਮੀਬਾਈ ਮਾਦਰ (40), ਬੇਬੀ ਸ਼ੇਖ (45), ਸਾਹੇਬੰਨਾ ਨਯਨਮੰਤ (65), ਨਾਦੱਪਾ ਨਿੰਬਾਲਕਰ (8), ਬਲਭੀਮ ਕਾਲੇ (23), ਪ੍ਰਭੂ ਬਲਸੁਰੀ (30), ਜੈਸ਼੍ਰੀ ਬਲਸੁਰੀ (21), ਸੁਧਾਕਰ ਬਲਸੁਰੀ (51), ਸੁਰੇਸ਼ ਕੋਲੀ (30), ਬਲਸਿੰਪਾ ਤਲਵਾੜ (70), ਕਾਂਤਪਾ ਕਾਲੇ (35), ਭੀਮਾ ਤਲਵਾੜ (50) ਅਤੇ ਸਾਹੇਬੰਨਾ ਗੰਗਾਲਮਲ (40) ਦੇ ਰੂਪ 'ਚ ਕੀਤੀ ਗਈ ਹੈ। ਇਹ ਸਾਰੇ ਕਰਨਾਟਕ ਦੇ ਵਿਜਾਪੁਰ ਦੇ ਗੁਲਬਰਗਾ ਦੇ ਵਾਸੀ ਹਨ।


Related News