10ਵੀਂ ਦੇ ਨਤੀਜੇ ਦਾ ਐਲਾਨ, ਜਾਣੋ ਕਿਵੇਂ ਕਰੀਏ ਚੈੱਕ
Saturday, Mar 29, 2025 - 02:04 PM (IST)

ਨਵੀਂ ਦਿੱਲੀ : ਬਿਹਾਰ ਸਕੂਲ ਐਜੂਕੇਸ਼ਨ ਬੋਰਡ (BSEB) ਨੇ ਅੱਜ ਦੁਪਹਿਰ 12 ਵਜੇ ਦਸਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਸਿੱਖਿਆ ਮੰਤਰੀ ਸੁਨੀਲ ਕੁਮਾਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਬੀ. ਐੱਸ. ਈ. ਬੀ. 10ਵੀਂ ਦਾ ਨਤੀਜਾ ਜਾਰੀ ਕੀਤਾ ਹੈ। ਇਸ ਦੌਰਾਨ ਵਧੀਕ ਮੁੱਖ ਸਕੱਤਰ ਵੀ ਮੌਜੂਦ ਸਨ। ਨਤੀਜਿਆਂ ਦੇ ਜਾਰੀ ਹੋਣ ਦੇ ਨਾਲ ਸਿੱਧੇ ਡਾਇਰੈਕਟ ਐਕਟੀਵ ਹੋ ਗਏ ਹਨ। ਵਿਦਿਆਰਥੀ ਆਪਣੀ ਮਾਰਕਸ਼ੀਟ ਵੈੱਬਸਾਈਟ, ਡਿਜੀਲਾਕਰ, ਐੱਸ. ਐੱਮ. ਐੱਸ. ਰਾਹੀਂ ਦੇਖ ਜਾਂ ਡਾਊਨਲੋਡ ਕਰ ਸਕਦੇ ਹਨ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਪਿਛਲੇ ਸਾਲ ਬਿਹਾਰ ਬੋਰਡ ਦੇ 10ਵੀਂ 'ਚ 82.91 ਫੀਸਦ ਵਿਦਿਆਰਥੀ ਪਾਸ ਹੋਏ ਸਨ, ਜਦੋਂ ਕਿ ਇਸ ਸਾਲ ਨਤੀਜਾ 82.11 ਫੀਸਦ ਦਰਜ ਕੀਤਾ ਗਿਆ ਹੈ।