10ਵੀਂ ਦੇ ਨਤੀਜਿਆਂ ਦਾ ਐਲਾਨ, ਵਿਦਿਆਰਥੀ ਇੰਝ ਚੈਕ ਕਰਨ ਰਿਜ਼ਲਟ

Thursday, May 08, 2025 - 12:20 PM (IST)

10ਵੀਂ ਦੇ ਨਤੀਜਿਆਂ ਦਾ ਐਲਾਨ, ਵਿਦਿਆਰਥੀ ਇੰਝ ਚੈਕ ਕਰਨ ਰਿਜ਼ਲਟ

ਗਾਂਧੀਨਗਰ- ਗੁਜਰਾਤ ਸੈਕੰਡਰੀ ਅਤੇ ਉੱਚ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਇਸ ਸਾਲ ਫਰਵਰੀ-ਮਾਰਚ 'ਚ ਲਈ ਗਈ 10ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਵੀਰਵਾਰ ਨੂੰ ਐਲਾਨੇ ਗਏ, ਜਿਸ ਵਿਚ 83.08 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਬੋਰਡ ਨੇ ਅੱਜ ਇਸ ਪ੍ਰੀਖਿਆ ਦਾ ਨਤੀਜਾ ਐਲਾਨਿਆ ਹੈ। ਇੱਥੇ ਜਾਰੀ ਅਧਿਕਾਰਤ ਰਿਲੀਜ਼ ਮੁਤਾਬਕ ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ

ਕੁੜੀਆਂ ਦੀ ਪਾਸ ਫ਼ੀਸਦੀ 87.24 ਹੈ ਜੋ ਕਿ ਮੁੰਡਿਆਂ ਦੇ 79.56 ਫ਼ੀਸਦੀ ਦੀ ਤੁਲਨਾ ਵਿਚ ਲਗਭਗ 7.68 ਫ਼ੀਸਦੀ ਵੱਧ ਹੈ। ਇਸ ਪ੍ਰੀਖਿਆ 'ਚ ਕੁੱਲ 7,46,892 ਵਿਦਿਆਰਥੀ ਸ਼ਾਮਲ ਹੋਏ ਸਨ। ਇਨ੍ਹਾਂ 'ਚੋਂ 6,20,532 ਵਿਦਿਆਰਥੀ ਪਾਸ ਹੋਏ ਹਨ। ਸਭ ਤੋਂ ਵਧੀਆ ਨਤੀਜਾ ਬਨਾਸਕਾਂਠਾ ਜ਼ਿਲ੍ਹੇ ਦਾ 89.29 ਫ਼ੀਸਦੀ ਰਿਹਾ ਅਤੇ ਸਭ ਤੋਂ ਕਮਜ਼ੋਰ ਖੇੜਾ ਜ਼ਿਲ੍ਹੇ ਦਾ 72.55 ਫ਼ੀਸਦੀ ਰਿਹਾ। ਨਤੀਜੇ ਸਵੇਰੇ 8 ਵਜੇ ਬੋਰਡ ਦੀ ਵੈੱਬਸਾਈਟ 'ਤੇ ਵੀ ਅਪਲੋਡ ਕੀਤੇ ਗਏ। ਦੱਸ ਦੇਈਏ ਕਿ ਸਾਲ 2023 'ਚ ਕੁੱਲ ਪਾਸ ਫ਼ੀਸਦੀ 64.62 ਸੀ ਅਤੇ ਸਾਲ 2024 ਵਿਚ ਨਤੀਜਾ 82.56 ਫੀਸਦੀ ਰਿਹਾ। ਵਿਦਿਆਰਥੀ ਗੁਜਰਾਤ ਬੋਰਡ ਦੀ ਅਧਿਕਾਰਤ ਵੈੱਬਸਾਈਟ  gseb.org 'ਤੇ 10ਵੀਂ ਰਿਜ਼ਲਟ 2025 ਦੀ ਜਾਂਚ ਕਰ ਸਕਣਗੇ। ਵਿਦਿਆਰਥੀ ਨੂੰ ਆਪਣੇ ਬੋਰਡ ਰੋਲ ਨੰਬਰ ਦਾ ਇਸਤੇਮਾਲ ਕਰਨਾ ਹੋਵੇਗਾ।

ਇੰਝ ਚੈਕ ਕਰੋ ਰਿਜ਼ਲਟ

-ਗੁਜਰਾਤ ਬੋਰਡ ਦੀ ਅਧਿਕਾਰਤ ਵੈੱਬਸਾਈਟ - gseb.org 'ਤੇ ਜਾਓ।
-ਗੁਜਰਾਤ GSEB ਬੋਰਡ ਕਲਾਸ 10ਵੀਂ SSC 2025 ਲਿੰਕ ਦਿਖਾਈ ਦੇਵੇਗਾ, ਇਸ 'ਤੇ ਕਲਿੱਕ ਕਰੋ।
-ਦਿੱਤੀ ਗਈ ਜਗ੍ਹਾ ਵਿੱਚ ਲੋੜੀਂਦੇ ਵੇਰਵੇ, ਜਿਵੇਂ ਕਿ ਰੋਲ ਨੰਬਰ, ਦਰਜ ਕਰੋ।
-ਤੁਸੀਂ ਆਪਣਾ ਨਤੀਜਾ ਵੇਖੋਗੇ।
-ਅੰਤ 'ਚ ਭਵਿੱਖ ਦੇ ਸੰਦਰਭ ਲਈ ਨਤੀਜਾ ਸੁਰੱਖਿਅਤ ਕਰੋ ਅਤੇ ਡਾਊਨਲੋਡ ਕਰੋ।


author

Tanu

Content Editor

Related News