10ਵੀਂ-12ਵੀਂ ਦੀ ਸਪਲੀਮੈਂਟਰੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ, ਦੇਖੋ ਸ਼ਡਿਊਲ

Saturday, May 24, 2025 - 12:43 PM (IST)

10ਵੀਂ-12ਵੀਂ ਦੀ ਸਪਲੀਮੈਂਟਰੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ, ਦੇਖੋ ਸ਼ਡਿਊਲ

ਨੈਸ਼ਨਲ ਡੈਸਕ: ਗੁਜਰਾਤ ਬੋਰਡ 10ਵੀਂ ਅਤੇ 12ਵੀਂ ਦੀ ਸਪਲੀਮੈਂਟਰੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਇੱਕ ਖੁਸ਼ਖਬਰੀ ਹੈ। ਗੁਜਰਾਤ ਸੈਕੰਡਰੀ ਤੇ ਉੱਚ ਸੈਕੰਡਰੀ ਸਿੱਖਿਆ ਬੋਰਡ ਯਾਨੀ GSEB ਨੇ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਲਈ ਡੇਟ ਸ਼ੀਟ ਜਾਰੀ ਕਰ ਦਿੱਤੀ ਹੈ। ਪੂਰਾ ਪ੍ਰੀਖਿਆ ਸ਼ਡਿਊਲ ਗੁਜਰਾਤ ਬੋਰਡ ਦੀ ਅਧਿਕਾਰਤ ਵੈੱਬਸਾਈਟ, gseb.org 'ਤੇ ਉਪਲਬਧ ਹੈ। ਜਿਹੜੇ ਵਿਦਿਆਰਥੀ 10ਵੀਂ ਜਮਾਤ, 12ਵੀਂ ਜਮਾਤ ਦੇ ਸਾਇੰਸ ਸਟ੍ਰੀਮ ਅਤੇ ਜਨਰਲ ਸਟ੍ਰੀਮ, ਹਾਇਰ ਸੈਕੰਡਰੀ ਫਾਊਂਡੇਸ਼ਨ ਸਟ੍ਰੀਮ, ਵੋਕੇਸ਼ਨਲ ਸਟ੍ਰੀਮ ਦੇ ਨਾਲ-ਨਾਲ ਸੰਸਕ੍ਰਿਤ ਪ੍ਰਥਮ ਅਤੇ ਸੰਸਕ੍ਰਿਤ ਮਾਧਿਅਮ 'ਚ ਫੇਲ੍ਹ ਹੋਏ ਹਨ, ਉਹ ਪੂਰਕ ਪ੍ਰੀਖਿਆ 'ਚ ਬੈਠ ਸਕਦੇ ਹਨ।

ਇਹ ਵੀ ਪੜ੍ਹੋ...ਅਗਲੇ 7 ਦਿਨਾਂ ਲਈ ਹੋ ਜਾਓ ਸਾਵਧਾਨ ! IMD ਨੇ ਜਾਰੀ ਕੀਤੀ ਭਾਰੀ ਮੀਂਹ ਦੀ ਚਿਤਾਵਨੀ

SSC, HSC ਸਪਲੀਮੈਂਟਰੀ ਪ੍ਰੀਖਿਆਵਾਂ 23 ਜੂਨ ਤੋਂ 3 ਜੁਲਾਈ, 2025 ਤੱਕ ਹੋਣਗੀਆਂ। ਤੁਹਾਨੂੰ ਦੱਸ ਦੇਈਏ ਕਿ ਜਿਹੜੇ ਉਮੀਦਵਾਰ 10ਵੀਂ ਜਮਾਤ (SSC), 12ਵੀਂ ਜਮਾਤ (HSC) ਸਾਇੰਸ ਸਟ੍ਰੀਮ ਅਤੇ ਜਨਰਲ ਸਟ੍ਰੀਮ, ਹਾਇਰ ਸੈਕੰਡਰੀ ਫਾਊਂਡੇਸ਼ਨ ਸਟ੍ਰੀਮ, ਵੋਕੇਸ਼ਨਲ ਸਟ੍ਰੀਮ ਦੇ ਨਾਲ-ਨਾਲ ਸੰਸਕ੍ਰਿਤ ਪ੍ਰਥਮ ਅਤੇ ਸੰਸਕ੍ਰਿਤ ਮਾਧਿਅਮ ਵਿੱਚ ਫੇਲ੍ਹ ਹੋਏ ਹਨ, ਉਹ ਸਪਲੀਮੈਂਟਰੀ ਪ੍ਰੀਖਿਆ 'ਚ ਸ਼ਾਮਲ ਹੋਣ ਦੇ ਯੋਗ ਹਨ। ਸਪਲੀਮੈਂਟਰੀ ਪ੍ਰੀਖਿਆ 23 ਜੂਨ ਨੂੰ ਸ਼ੁਰੂ ਹੋਵੇਗੀ ਅਤੇ 1 ਜੁਲਾਈ, 2025 ਨੂੰ ਸਮਾਪਤ ਹੋਵੇਗੀ। ਇਹ ਪ੍ਰੀਖਿਆ ਇੱਕ ਹੀ ਸ਼ਿਫਟ ਵਿੱਚ ਹੋਵੇਗੀ - ਸਵੇਰੇ 10 ਵਜੇ ਤੋਂ ਦੁਪਹਿਰ 1.15 ਵਜੇ ਤੱਕ।

ਇਹ ਵੀ ਪੜ੍ਹੋ...ਮਨੋਰੰਜਨ ਜਗਤ ਤੋਂ  ਆਈ ਦੁਖਦਾਈ ਖ਼ਬਰ, ਚਾਰਲੀ ਫੇਮ ਅਦਾਕਾਰ ਦਾ ਦਿਹਾਂਤ

ਇਸ ਦਿਨ ਤੋਂ ਸ਼ੁਰੂ ਹੋਣਗੇ ਪੇਪਰ
12ਵੀਂ ਜਮਾਤ ਦੇ ਸਾਇੰਸ ਸਟ੍ਰੀਮ ਲਈ ਸਪਲੀਮੈਂਟਰੀ ਪ੍ਰੀਖਿਆ 23 ਜੂਨ ਨੂੰ ਸ਼ੁਰੂ ਹੋਵੇਗੀ ਅਤੇ 30 ਜੂਨ, 2025 ਨੂੰ ਸਮਾਪਤ ਹੋਵੇਗੀ। ਇਹ ਪ੍ਰੀਖਿਆ ਦੁਪਹਿਰ 3 ਵਜੇ ਤੋਂ ਸ਼ਾਮ 6.30 ਵਜੇ ਤੱਕ ਇੱਕੋ ਸ਼ਿਫਟ ਵਿੱਚ ਲਈ ਜਾਵੇਗੀ। 12ਵੀਂ ਜਮਾਤ ਦੀ ਜਨਰਲ ਸਟ੍ਰੀਮ ਦੀ ਸਪਲੀਮੈਂਟਰੀ ਪ੍ਰੀਖਿਆ 23 ਜੂਨ ਤੋਂ 3 ਜੁਲਾਈ, 2025 ਤੱਕ ਹੋਵੇਗੀ। ਇਹ ਪ੍ਰੀਖਿਆ ਸਵੇਰੇ 10.30 ਵਜੇ ਤੋਂ ਦੁਪਹਿਰ 1.45 ਵਜੇ ਤੱਕ ਇੱਕੋ ਸ਼ਿਫਟ ਵਿੱਚ ਲਈ ਜਾਵੇਗੀ।

ਇਹ ਵੀ ਪੜ੍ਹੋ...ਗ੍ਰੈਜੂਏਟ ਨੌਜਵਾਨਾਂ ਲਈ GOOD NEWS! ਕੰਪਿਊਟਰ ਸਾਇੰਸ ਭਰਤੀ ਨੂੰ ਮਿਲੀ ਮਨਜ਼ੂਰੀ

ਡੇਟਸ਼ੀਟ ਕਿਵੇਂ ਡਾਊਨਲੋਡ ਕਰੀਏ?
ਸਭ ਤੋਂ ਪਹਿਲਾਂ GSEB ਦੀ ਅਧਿਕਾਰਤ ਵੈੱਬਸਾਈਟ, gseb.org 'ਤੇ ਜਾਓ।
ਫਿਰ ਹੋਮਪੇਜ 'ਤੇ ਉਪਲਬਧ GSEB ਸਪਲੀਮੈਂਟਰੀ ਪ੍ਰੀਖਿਆ 2025 ਡੇਟਸ਼ੀਟ ਲਿੰਕ 'ਤੇ ਕਲਿੱਕ ਕਰੋ।
ਇਸ ਤੋਂ ਬਾਅਦ PDF ਫਾਈਲ ਖੁੱਲ੍ਹੇਗੀ, ਜਿੱਥੇ ਵਿਦਿਆਰਥੀ ਆਪਣੀ ਸਪਲੀਮੈਂਟਰੀ ਪ੍ਰੀਖਿਆ ਦੀ ਮਿਤੀ ਦੀ ਜਾਂਚ ਕਰ ਸਕਦੇ ਹਨ।
ਹੁਣ ਪੇਜ ਨੂੰ ਡਾਊਨਲੋਡ ਕਰੋ ਅਤੇ ਭਵਿੱਖ ਵਿੱਚ ਵਰਤੋਂ ਲਈ ਇਸਦੀ ਹਾਰਡ ਕਾਪੀ ਆਪਣੇ ਕੋਲ ਰੱਖੋ।

ਇਹ ਵੀ ਪੜ੍ਹੋ...ਹਿਰਨ ਨੂੰ ਬਚਾਉਣ ਨਿਕਲੇ 4 ਲੋਕ, ਕੈਂਪਰ-ਟਰੱਕ ਦੀ ਭਿਆਨਕ ਟੱਕਰ  'ਚ ਹੋਈ ਦਰਦਨਾਕ ਮੌਤ

ਇਸ ਸਾਲ  ਕਿਵੇਂ ਰਿਹਾ ਨਤੀਜਾ
ਗੁਜਰਾਤ ਸੈਕੰਡਰੀ ਤੇ ਉੱਚ ਸੈਕੰਡਰੀ ਸਿੱਖਿਆ ਬੋਰਡ ਨੇ 8 ਮਈ ਨੂੰ 10ਵੀਂ ਦਾ ਨਤੀਜਾ ਜਾਰੀ ਕੀਤਾ ਸੀ। ਇਸ ਸਾਲ ਕੁੱਲ 83.08 ਫ਼ੀਸਦੀ ਵਿਦਿਆਰਥੀਆਂ ਨੇ ਇਹ ਬੋਰਡ ਪ੍ਰੀਖਿਆ ਪਾਸ ਕੀਤੀ ਹੈ। ਜਦੋਂ ਕਿ, 12ਵੀਂ ਬੋਰਡ ਦਾ ਨਤੀਜਾ 5 ਮਈ ਨੂੰ ਐਲਾਨਿਆ ਗਿਆ ਸੀ। ਇਸ ਸਾਲ ਜਨਰਲ ਸਟ੍ਰੀਮ ਵਿੱਚ 93.07 ਫੀਦਸੀ ਵਿਦਿਆਰਥੀ ਪਾਸ ਹੋਏ ਹਨ ਅਤੇ ਸਾਇੰਸ ਸਟ੍ਰੀਮ ਵਿੱਚ 83.51 ਫੀਸਦੀ ਵਿਦਿਆਰਥੀ ਪਾਸ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News