ਬਾਬਾ ਸਿੱਦੀਕੀ ਕਤਲ ਕੇਸ ''ਚ 10ਵੀਂ ਗ੍ਰਿਫ਼ਤਾਰੀ, ਪੁਲਸ ਨੇ ਭਗਵੰਤ ਸਿੰਘ ਨੂੰ ਨਵੀ ਮੁੰਬਈ ਤੋਂ ਕੀਤਾ ਕਾਬੂ

Sunday, Oct 20, 2024 - 07:13 PM (IST)

ਮੁੰਬਈ : ਮੁੰਬਈ ਪੁਲਸ ਨੇ ਬਾਬਾ ਸਿੱਦੀਕੀ ਕਤਲ ਕੇਸ ਵਿਚ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਭਗਵੰਤ ਸਿੰਘ ਨੂੰ ਨਵੀਂ ਮੁੰਬਈ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਕਤਲ ਕਾਂਡ ਵਿਚ ਪੁਲਸ ਹੁਣ ਤੱਕ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਸ ਦਾ ਕਹਿਣਾ ਹੈ ਕਿ ਭਗਵੰਤ ਸਿੰਘ ਇਕ ਮੁਲਜ਼ਮ ਨਾਲ ਹਥਿਆਰਾਂ ਨਾਲ ਉਦੈਪੁਰ ਤੋਂ ਮੁੰਬਈ ਗਿਆ ਸੀ। ਉਹ ਸ਼ੁਰੂ ਤੋਂ ਹੀ ਦੂਜੇ ਸ਼ੂਟਰਾਂ ਅਤੇ ਸਾਜ਼ਿਸ਼ਕਾਰਾਂ ਦੇ ਸੰਪਰਕ ਵਿਚ ਸੀ।

ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਦੀਆਂ 15 ਟੀਮਾਂ ਬਾਬਾ ਸਿੱਦੀਕੀ ਕਤਲ ਕੇਸ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀਆਂ ਹਨ। ਪੁਲਸ ਨੇ ਸ਼ਨੀਵਾਰ ਨੂੰ ਇਸ ਮਾਮਲੇ 'ਚ ਪੰਜ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਡੋਂਬੀਵਾਲੀ ਤੋਂ ਨਿਤਿਨ ਸਪਰੇ, ਪਨਵੇਲ ਤੋਂ ਰਾਮਫੁੱਲ ਚੰਦ ਕਨੌਜੀਆ, ਸੰਭਾਜੀ ਕਿਸ਼ੋਰ ਪਾਰਧੀ, ਪ੍ਰਦੀਪ ਦੱਤੂ ਥੋਮਬਰੇ ਅਤੇ ਚੇਤਨ ਪਾਰਧੀ ਨੂੰ ਅੰਬਰਨਾਥ ਤੋਂ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ : PM Modi ਨੇ ਕਾਸ਼ੀ ਵਾਸੀਆਂ ਨੂੰ ਦਿੱਤੀ ਸੌਗਾਤ, ਆਰਜੇ ਸ਼ੰਕਰਾ ਆਈ ਹਸਪਤਾਲ ਨੂੰ ਕੀਤਾ ਲੋਕ ਅਰਪਣ

ਪੁਲਸ ਦਾ ਕਹਿਣਾ ਹੈ ਕਿ ਨਿਤਿਨ ਸਪਰੇ ਮੁੱਖ ਸਾਜ਼ਿਸ਼ਕਾਰ ਸ਼ੁਭਮ ਲੋਨਕਰ ਦੇ ਸੰਪਰਕ ਵਿਚ ਸੀ। ਬਹਿਰਾਇਚ ਦੇ ਨਿਸ਼ਾਨੇਬਾਜ਼ ਸ਼ਿਵਕੁਮਾਰ ਅਤੇ ਧਰਮਰਾਜ ਕੁਰਲਾ ਵਿਚ ਕਿਰਾਏ ਦੇ ਮਕਾਨ ਵਿਚ ਸ਼ਿਫਟ ਹੋਣ ਤੋਂ ਪਹਿਲਾਂ ਕਰਜਤ ਵਿਚ ਇਕ ਕਮਰੇ ਵਿਚ ਰਹੇ। ਪੁਲਸ ਨੇ ਦੱਸਿਆ ਕਿ ਇਸ ਕਤਲ ਕਾਂਡ ਦੇ ਮੁੱਖ ਮੁਲਜ਼ਮ ਨਿਤਿਨ ਸਪਰੇ ਅਤੇ ਰਾਮ ਕਨੌਜੀਆ ਹਨ। ਮੁਲਜ਼ਮਾਂ ਨੇ ਸ਼ੂਟਰਾਂ ਨੂੰ ਤਿੰਨ ਹਥਿਆਰ ਮੁਹੱਈਆ ਕਰਵਾਏ ਸਨ, ਜਿਨ੍ਹਾਂ ਨੂੰ ਪੁਲਸ ਨੇ ਜ਼ਬਤ ਕਰ ਲਿਆ ਹੈ। ਸਤੰਬਰ ਦੇ ਅੱਧ ਵਿਚ ਦੋ ਸ਼ੂਟਰ ਇਕ ਦਿਨ ਲਈ ਕਰਜਤ ਵਿਚ ਦੋ ਮੁੱਖ ਮੁਲਜ਼ਮਾਂ ਦੇ ਨਾਲ ਰਹੇ, ਜਿਸ ਦੌਰਾਨ ਮੁਲਜ਼ਮਾਂ ਨੇ ਸ਼ੂਟਰਾਂ ਨੂੰ ਕੁਝ ਪੈਸੇ ਵੀ ਦਿੱਤੇ। ਪੁਲਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮਾਂ ਨੇ ਹਥਿਆਰਾਂ ਦੀ ਵਰਤੋਂ ਕਿੱਥੇ ਕੀਤੀ ਸੀ।

ਪੀਟੀਆਈ ਮੁਤਾਬਕ, ਮੁੰਬਈ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਖਾਸ ਸੂਚਨਾ ਦੇ ਆਧਾਰ 'ਤੇ ਕ੍ਰਾਈਮ ਬ੍ਰਾਂਚ ਨੇ ਰਾਏਗੜ੍ਹ ਜ਼ਿਲ੍ਹੇ ਦੇ ਪਨਵੇਲ ਅਤੇ ਕਰਜਤ 'ਚ ਛਾਪੇਮਾਰੀ ਕੀਤੀ ਸੀ, ਜਿਸ ਤੋਂ ਬਾਅਦ ਇਨ੍ਹਾਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕ ਲਾਰੈਂਸ ਬਿਸ਼ਨੋਈ ਗਿਰੋਹ ਦੇ ਵੀ ਸੰਪਰਕ ਵਿਚ ਸਨ।  

ਉਧਰ, NCP ਨੇਤਾ ਬਾਬਾ ਸਿੱਦੀਕੀ ਦੇ ਬੇਟੇ ਅਤੇ ਬਾਂਦਰਾ ਪੂਰਬੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਜੀਸ਼ਾਨ ਸਿੱਦੀਕੀ ਸੋਸ਼ਲ ਮੀਡੀਆ 'ਤੇ ਲਗਾਤਾਰ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਮੇਰੇ ਪਿਤਾ ਨੂੰ ਚੁੱਪ ਕਰਵਾ ਦਿੱਤਾ, ਪਰ ਉਹ ਭੁੱਲ ਜਾਂਦੇ ਹਨ ਕਿ ਉਹ ਇਕ ਸ਼ੇਰ ਸੀ, ਇਹ ਲੜਾਈ ਹਾਲੇ ਖਤਮ ਨਹੀਂ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


 


Sandeep Kumar

Content Editor

Related News