ਮੁੰਬਈ ''ਚ ਦਹੀਂ ਹਾਂਡੀ ਉਤਸਵ ਦੌਰਾਨ 106 ਗੋਵਿੰਦਾ ਹੋਏ ਜ਼ਖਮੀ
Wednesday, Aug 28, 2024 - 07:26 AM (IST)
ਮੁੰਬਈ (ਭਾਸ਼ਾ) : ਮੁੰਬਈ ਵਿਚ ਮੰਗਲਵਾਰ ਨੂੰ ਦਹੀਂ ਹਾਂਡੀ ਤਿਉਹਾਰ ਦੇ ਹਿੱਸੇ ਵਜੋਂ ਮਨੁੱਖੀ ਪਿਰਾਮਿਡ ਬਣਾਉਣ ਵਿਚ ਸ਼ਾਮਲ ਘੱਟੋ-ਘੱਟ 106 ਗੋਵਿੰਦਾ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 15 ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਤ 9 ਵਜੇ ਤੱਕ ਕੁੱਲ 106 ਗੋਵਿੰਦਾ ਜ਼ਖ਼ਮੀ ਹੋ ਗਏ। 15 ਗੋਵਿੰਦਾ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ, 17 ਦਾ ਓਪੀਡੀ ਵਿਚ ਇਲਾਜ ਕੀਤਾ ਗਿਆ ਅਤੇ 74 ਹੋਰਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਸ਼ਾਮ 6 ਵਜੇ ਤੱਕ ਕੁੱਲ 63 ਗੋਵਿੰਦਾ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਜ਼ੇਰੇ ਇਲਾਜ ਸਨ। ਬ੍ਰਿਹਨਮੁੰਬਈ ਮਿਊਂਸਪਲ ਕਾਰਪੋਰੇਸ਼ਨ (ਬੀਐੱਮਸੀ) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਜ਼ਖ਼ਮੀ ਗੋਵਿੰਦਾ ਨੂੰ ਬੀਐੱਮਸੀ ਦੁਆਰਾ ਚਲਾਏ ਜਾ ਰਹੇ ਅਤੇ ਨਿੱਜੀ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।
ਜਨਮ ਅਸ਼ਟਮੀ ਤਹਿਤ ਦਹੀਂ ਹਾਂਡੀ ਦੇ ਤਿਉਹਾਰ ਵਿਚ ਲੋਕ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਇਹ ਤਿਉਹਾਰ ਮੁੰਬਈ ਅਤੇ ਰਾਜ ਦੇ ਹੋਰ ਹਿੱਸਿਆਂ ਵਿਚ ਰਵਾਇਤੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਜਸ਼ਨ ਦੇ ਹਿੱਸੇ ਵਜੋਂ ਦਹੀਂ ਹਾਂਡੀ ਦੇ ਭਾਗੀਦਾਰ ਬਹੁ-ਪੱਧਰੀ ਮਨੁੱਖੀ ਪਿਰਾਮਿਡ ਬਣਾਉਂਦੇ ਹਨ ਅਤੇ ਹਵਾ ਵਿਚ ਲਟਕਦੀ ਦਹੀਂ ਹਾਂਡੀ ਨੂੰ ਤੋੜਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8