ਪੁਣੇ ਦੇ ਸ਼ਿਵਨੇਰੀ ਕਿਲੇ ’ਚ ਮਚੀ ਹਫੜਾ-ਦਫੜੀ, 3 ਜ਼ਖਮੀ

Thursday, Feb 19, 2026 - 11:56 PM (IST)

ਪੁਣੇ ਦੇ ਸ਼ਿਵਨੇਰੀ ਕਿਲੇ ’ਚ ਮਚੀ ਹਫੜਾ-ਦਫੜੀ, 3 ਜ਼ਖਮੀ

ਪੁਣੇ, (ਭਾਸ਼ਾ)- ਮਹਾਰਾਸ਼ਟਰ ’ਚ ਪੁਣੇ ਦੇ ਸ਼ਿਵਨੇਰੀ ਕਿਲੇ ’ਚ ਵੀਰਵਾਰ ਤੜਕੇ ਭਾਰੀ ਭੀੜ ਦੇ ਕਾਰਨ ਹਫੜਾ-ਦਫੜੀ ਮਚਣ ਨਾਲ 3 ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਵਨੇਰੀ ਕਿਲੇ ’ਚ ਮਰਾਠਾ ਰਾਜਾ ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਜਯੰਤੀ ਮਨਾਉਣ ਲਈ ਹਜ਼ਾਰਾਂ ਲੋਕ ਇਕੱਠੇ ਹੋਏ ਸਨ।

ਪੁਲਸ ਨੇ ਦੱਸਿਆ ਕਿ ਇਹ ਘਟਨਾ ਤੜਕੇ ਕਰੀਬ ਸਾਢੇ 3 ਵਜੇ ਵਾਪਰੀ ਜਦੋਂ ਮਸ਼ਾਲ ਲਿਆ ਹੋਇਆ ਇਕ ਸਮੂਹ ਜੁੰਨਾਰ ਤਹਿਸੀਲ ’ਚ ਮੀਨਾ ਦਰਵਾਜ਼ੇ ਨੇੜੇ ਸਥਿਤ ਕਿਲੇ ਤੋਂ ਹੇਠਾਂ ਉਤਰ ਰਿਹਾ ਸੀ। ਮੌਕੇ ’ਤੇ ਮੌਜੂਦ ਪੁਲਸ ਕਰਮਚਾਰੀਆਂ ਨੇ ਤੁਰੰਤ ਜ਼ਖਮੀਆਂ ਦੀ ਸਹਾਇਤਾ ਕੀਤੀ ਅਤੇ ਲੋਕਾਂ ਦੀ ਆਵਾਜਾਈ ਸੁਚਾਰੂ ਰੂਪ ਨਾਲ ਜਾਰੀ ਰੱਖਣ ਦਾ ਪ੍ਰਬੰਧ ਕੀਤਾ।


author

Rakesh

Content Editor

Related News