ਦੁੱਧ ਮੂੰਹੀ ਬੱਚੀ ਅਤੇ 87 ਸਾਲ ਦੇ ਬਜ਼ੁਰਗ ਸਮੇਤ 104 ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ
Tuesday, Aug 25, 2020 - 06:10 PM (IST)

ਇੰਦੌਰ (ਭਾਸ਼ਾ)—ਦੇਸ਼ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵਧੇਰੇ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਸ਼ਾਮਲ ਇੰਦੌਰ 'ਚ ਇਲਾਜ ਮਗਰੋਂ 104 ਹੋਰ ਮਰੀਜ਼ਾਂ ਨੂੰ ਮੰਗਲਵਾਰ ਯਾਨੀ ਕਿ ਅੱਜ ਇਸ ਮਹਾਮਾਰੀ ਨੂੰ ਮਾਤ ਦੇ ਦਿੱਤੀ। ਖ਼ਾਸ ਗੱਲ ਇਹ ਹੈ ਕਿ ਇਸ ਵਿਚ 11 ਮਹੀਨ ਦੀ ਬੱਚੀ ਤੋਂ ਲੈ ਕੇ 87 ਸਾਲ ਦੇ ਬਜ਼ੁਰਗ ਤੱਕ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਲਾਜ ਮਗਰੋਂ ਮਹਾਮਾਰੀ ਤੋਂ ਉੱਭਰਨ ਵਾਲੇ ਇਨ੍ਹਾਂ ਲੋਕਾਂ 'ਚ ਇੰਦੌਰ ਤੋਂ ਇਲਾਵਾ ਰਤਲਾਮ, ਉੱਜੈਨ, ਗੁਣਾ, ਧਾਰ, ਦੇਵਾਸ, ਖੰਡਵਾ, ਮੰਦਸੌਰ, ਖਰਗੋਨ, ਬੜਵਾਨੀ, ਬੁਰਹਾਨਪੁਰ, ਅਲੀਰਾਜਪੁਰ, ਝਾਬੁਆ ਅਤੇ ਜਬਲਪੁਰ ਜ਼ਿਲ੍ਹਿਆਂ ਦੇ ਵਾਸੀ ਸ਼ਾਮਲ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ 24 ਮਾਰਚ ਤੋਂ 24 ਅਗਸਤ ਦਰਮਿਆਨ ਕੋਰੋਨਾ ਵਾਇਰਸ ਦੇ ਕੁੱਲ 11,673 ਪੀੜਤ ਮਿਲੇ ਹਨ। ਇਨ੍ਹਾਂ 'ਚੋਂ 368 ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ, ਜਦਕਿ 8,088 ਲੋਕ ਇਲਾਜ ਮਗਰੋਂ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ। ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਕਹਿਰ ਦੀ ਸ਼ੁਰੂਆਤ 24 ਮਾਰਚ ਤੋਂ ਹੋਈ ਸੀ, ਜਦੋਂ ਪਹਿਲਾਂ 4 ਮਰੀਜ਼ਾਂ ਵਿਚ ਇਸ ਮਹਾਮਾਰੀ ਦੀ ਪੁਸ਼ਟੀ ਹੋਈ ਸੀ।