ਦੇਸ਼ ਵਿਦੇਸ਼ ਦੀਆਂ 100 ਸਾਲ ਪੁਰਾਣੀਆਂ ਵਿੰਟੇਜ ਕਾਰਾਂ ਦਾ ਕਾਫਿਲਾ ਨਿਕਲੇਗਾ ਭਾਰਤ ਦੀ ਸੈਰ 'ਤੇ

Sunday, Jan 19, 2020 - 11:42 PM (IST)

ਦੇਸ਼ ਵਿਦੇਸ਼ ਦੀਆਂ 100 ਸਾਲ ਪੁਰਾਣੀਆਂ ਵਿੰਟੇਜ ਕਾਰਾਂ ਦਾ ਕਾਫਿਲਾ ਨਿਕਲੇਗਾ ਭਾਰਤ ਦੀ ਸੈਰ 'ਤੇ

ਗੁੜਗਾਓਂ, (ਪੀ. ਮਾਰਕਡੇਯ)— ਰਾਜੇ-ਰਜਵਾੜੇ ਤੋਂ ਲੈ ਕੇ ਫਿਰੰਗੀ ਦੌੜ ਤੱਕ ਦੀਆਂ 100 ਤੋਂ 150 ਸਾਲ ਪੁਰਾਣੀਆਂ ਵਿੰਟੇਜ ਕਾਰਾਂ ਦਾ ਕਾਫਿਲਾ ਗੁੜਗਾਓਂ ਤੋਂ ਹੁੰਦੇ ਹੋਏ ਦੇਸ਼ ਦੇ ਚਾਰ ਸੂਬਿਆਂ 'ਚ 4000 ਕਿਲੋਮੀਟਰ ਦੀ ਯਾਤਰਾ 'ਤੇ ਨਿਕਲਣ ਵਾਲਾ ਹੈ।
ਇਨ੍ਹਾਂ ਕਾਰਾਂ 'ਚ ਜੋ ਸਭ ਤੋਂ ਪੁਰਾਣੀ ਕਾਰ ਹੋਵੇਗੀ, ਉਹ ਖੇਤੜੀ ਦੀ ਮਹਾਰਾਜਾ ਦੀ ਕਾਰ ਹੋਵੇਗੀ, ਜਿਨ੍ਹਾਂ ਦੇ ਘਰ ਕਦੇ ਸਵਾਮੀ ਵਿਵੇਕਾਨੰਦ ਠਹਿਰੇ ਸਨ। 1901 ਅਤੇ 1902 ਮਾਡਲ ਦੀਆਂ ਕਾਰਾਂ ਮੁੰਬਈ ਤੋਂ ਆਉਣ ਵਾਲੀਆਂ ਹਨ ਅਤੇ ਕੁਝ ਹੋਰ ਕਾਰਾਂ ਬੈਲਜੀਅਮ, ਫਰਾਂਸ, ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਸ਼ਿਰਕਤ ਕਰਨ ਵਾਲੀਆਂ ਹਨ। ਗੁੜਗਾਓਂ ਦੇ ਲੇਜ਼ਰ ਵੈਲੀ ਤੋਂ 17 ਫਰਵਰੀ ਤੱਕ ਸ਼ੁਰੂ ਹੋਣ ਵਾਲੇ ਇਸ ਆਯੋਜਨ ਨੂੰ 21 ਗਲ ਸੈਲਿਊਟ ਕਾਂਕਰ ਦਾ ਨਾਮ ਦਿੱਤਾ ਗਿਆ ਹੈ, ਜਿਨ੍ਹਾਂ 'ਚ ਕੁਲ 150 ਬਹੁਤ ਪੁਰਾਣੀਆਂ ਕਾਰਾਂ ਦਾ ਕਾਫਿਲਾ ਨਿਕਲੇਗਾ।
ਦੱਸਣਯੋਗ ਹੈ ਕਿ ਗੁੜਗਾਓਂ ਦੀ ਇਕ ਸੰਸਥਾ 2010 ਤੋਂ ਹੀ ਪ੍ਰਤੀ ਸਾਲ ਸੈਂਕੜੇ ਸਾਲ ਪੁਰਾਣੀਆਂ ਇਤਿਹਾਸਕਾਰਾਂ ਕਾਰਾਂ ਦਾ ਆਯੋਜਨ ਕਰਨ ਜਾ ਰਹੀ ਹੈ। ਆਯੋਜਨ ਦੀ ਸ਼ੁਰੂਆਤ 15 ਫਰਵਰੀ ਨੂੰ ਇੰਡੀਆ ਗੇਟ ਤੋਂ ਵਿੰਟੇਜ ਕਾਰ ਰੈਲੀ ਕੱਢੀ ਜਾਵੇਗੀ, ਜੋ ਕਿ ਲੁਟਿਅਨਸ ਦਿੱਲੀ ਦੀ ਪਰਿਕਰਮਾ ਕਰਦੇ ਹੋਏ ਗੋਲਫ ਕੋਰਸ 'ਤੇ ਆਮ ਲੋਕਾਂ ਲਈ ਖੜ੍ਹੀ ਕੀਤੀ ਜਾਵੇਗੀ। ਆਪਣੀ ਕਲਾ ਦੇ ਅਨੋਖੇ ਆਯੋਜਨ 'ਚ ਪੋਸਟ-ਵਾਰ ਯੂਰਪਿਕ ਲਾਕ, ਪੋਸਟ-ਵਾਰ ਅਮਰੀਕਨ ਕਲਾਸ, ਪ੍ਰੀਜ਼ਰਵੇਸ਼ਨ ਕਲਾਸ, ਐੱਮ.ਜੀ. ਕਲਾਸ, ਪੇਬੈਲ ਬੀਚ ਕਲਾਸ, ਜੈਗੁਆਰ ਅਤੇ ਡੈਮਲਰ ਕਲਾਸ, ਰੋਲਸ ਰਾਇਲ ਕਲਾਸ, ਇੰਡੀਅਨ ਹੈਰੀਟੇਜ ਕਲਾਸ, ਕਲਾਸਿਕ ਕਲਾਸ, ਕਲਾਸਿਕ ਫਾਕਸਵੈਗਨ ਕਲਾਸ, ਬੇਟਲੇ ਕਲਾਸ, ਅਡਵਰਡੀਅਨ ਕਲਾਸ ਸਮੇਤ ਵੱਖ-ਵੱਖ ਕਲਾਸਾਂ ਦੇ ਲਈ ਦੇਸ਼ ਭਰ ਤੋਂ ਦੁਰਲੱਭ ਕਾਰਾਂ ਨੂੰ ਇਕੱਠਾ ਕੀਤਾ ਜਾਵੇਗਾ।

ਕਿਹੜੀਆਂ ਕਾਰਾਂ ਹੋਣਗੀਆਂ ਸ਼ਾਮਲ

1901- ਮੁੰਬਈ
1930- ਕੈਡਿਲਕ ਵੀ-16 ਰੋਡਸਟਰ, ਬੀ.ਐੱਮ. ਡਬਲਯੂ. 3/25 ਡੀ.ਏ. ਕੈਬ੍ਰਿਯੋਲੇਟ,
1936- ਰੋਲਸ ਰਾਇਲ 25/30, ਰੋਲਸ ਰਾਇਲ 25/30 ਗੁਰਨੇ ਨਿਊਟ੍ਰਿੰਗ ਕੂਪ
1938- ਲੈਂਸੀਆ ਅਸਟੁਰਾ ਸੀਰੀਜ਼ 4, ਡੋਲਾਹੇ 135 ਐੱਮ. ਰੋਲਸ ਰਾਇਲ 25/30, ਮਾਸਰੇਟੀ 3500 ਜੀ.ਟੀ. ਵਿਗਨੇਲ ਸੀਡਰ
1939 ਬਿਊਕ ਰੋਡਮਾਸਟਰ ਕਨਵਰਟੇਬਲ
1949- ਬਿਊਕ ਰੋਡਮਾਸਟਰ
1959 ਜਗੁਆਰ ਐਕਸ. ਕੇ. 150 ਐੱਸ.
1951- ਬੈਂਟਲੇ ਐੱਮ. ਕੇ. 6 ਫ੍ਰੀਸਟੋਨ ਐਂਡ ਵੈੱਬ
1959- ਅਲਫਾ 2000


author

KamalJeet Singh

Content Editor

Related News