ਜੇ ਇਕ ਮੰਤਰੀ ਦਾ ਟਾਰਗੇਟ 100 ਕਰੋੜ ਸੀ ਤਾਂ ਬਾਕੀ ਮੰਤਰੀਆਂ ਦਾ ਟਾਰਗੇਟ ਕੀ ਸੀ?: ਰਵੀਸ਼ੰਕਰ

Sunday, Mar 21, 2021 - 04:13 PM (IST)

ਜੇ ਇਕ ਮੰਤਰੀ ਦਾ ਟਾਰਗੇਟ 100 ਕਰੋੜ ਸੀ ਤਾਂ ਬਾਕੀ ਮੰਤਰੀਆਂ ਦਾ ਟਾਰਗੇਟ ਕੀ ਸੀ?: ਰਵੀਸ਼ੰਕਰ

ਪਟਨਾ— ਕੇਂਦਰੀ ਕਾਨੂੰਨ ਮੰਤਰੀ ਅਤੇ ਭਾਜਪਾ ਪਾਰਟੀ ਦੇ ਸੀਨੀਅਰ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਅੱਜ ਯਾਨੀ ਕਿ ਐਤਵਾਰ ਨੂੰ ਊਧਵ ਠਾਕਰੇ ਸਰਕਾਰ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਨੇ ਜਿਸ ਤਰ੍ਹਾਂ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ’ਤੇ ਦੋਸ਼ ਲਾਇਆ ਹੈ, ਉਸ ਤੋਂ ਬਾਅਦ ਸ਼ਿਵ ਸੈਨਾ, ਰਾਕਾਂਪਾ ਅਤੇ ਕਾਂਗਰਸ ਦੀ ਮਹਾ ਵਿਕਾਸ ਅਘਾੜੀ ਸਰਕਾਰ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ ਅਤੇ ਪਾਰਟੀ ਅਜਿਹੀ ਸਰਕਾਰ ਖ਼ਿਲਾਫ਼ ਸੜਕਾਂ ’ਤੇ ਅੰਦੋਲਨ ਕਰੇਗੀ। 

ਇਹ ਵੀ ਪੜ੍ਹੋ : ਪਰਮਬੀਰ ਦੇ ‘ਲੇਟਰ ਬੰਬ’ ਨਾਲ ਮਹਾਰਾਸ਼ਟਰ ਦੀ ਸਿਆਸਤ ’ਚ ਆਇਆ ਤੂਫ਼ਾਨ

ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਇਸ ਸੰਬੰਧ ’ਚ ਚਿੱਠੀ ਲਿਖੀ ਹੈ। ਇਸ ਚਿੱਠੀ ਨੂੰ ਲੈ ਕੇ ਦੇਸ਼ ’ਚ ਕਾਫੀ ਹੰਗਾਮਾ ਹੋ ਰਿਹਾ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੇ ਪੁਲਸ ਅਧਿਕਾਰੀ ਸਚਿਨ ਵਝੇ ਨੂੰ ਕਿਹਾ ਗਿਆ ਕਿ ਸਾਨੂੰ 100 ਕਰੋੜ ਰੁਪਏ ਮਹੀਨਾ ਬੰਦੋਬਸਤ ਕਰ ਕੇ ਦਿਓ। ਭਾਜਪਾ ਵਲੋਂ ਸਵਾਲ ਹੈ ਕਿ ਸਚਿਨ ਵਝੇ ਦੀ ਨਿਯੁਕਤੀ ਕਿਸ ਦੇ ਦਬਾਅ ਵਿਚ ਕੀਤੀ ਗਈ? ਜੇਕਰ ਇਕ ਮੰਤਰੀ ਦਾ ਟਾਰਗੇਟ 100 ਕਰੋੜ ਸੀ ਤਾਂ ਬਾਕੀ ਮੰਤਰੀਆਂ ਦਾ ਟਾਰਗੇਟ ਕੀ ਸੀ? ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਪੁਲਸ ਅਧਿਕਾਰੀ ਸਚਿਨ ਵਝੇ ’ਤੇ ਦੋਸ਼ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪੁਲਸ ਅਧਿਕਾਰੀ ਨੂੰ ਪੁਲਸ ਮਹਿਕਮੇ ਵਿਚ ਇਕ ਵੱਡੀ ਜ਼ਿੰਮੇਵਾਰੀ ਵੀ ਦਿੱਤੀ ਗਈ। 

ਇਹ ਵੀ ਪੜ੍ਹੋ : ਅਨਿਲ ਦੇਸ਼ਮੁੱਖ ਨੇ ਵਾਜੇ ਨੂੰ ਹਰ ਮਹੀਨੇ 100 ਕਰੋੜ ਵਸੂਲੀ ਦਾ ਦਿੱਤਾ ਸੀ ਟਾਰਗੇਟ: ਸਾਬਕਾ ਪੁਲਸ ਕਮਿਸ਼ਨਰ

ਰਵੀਸ਼ੰਕਰ ਨੇ ਸਵਾਲੀਆ ਲਹਿਜੇ ਵਿਚ ਕਿਹਾ ਕਿ ਅਜਿਹੇ ਅਧਿਕਾਰੀ ਨੂੰ ਆਖ਼ਰ ਕਿਸ ਦੇ ਦਬਾਅ ’ਚ ਵਾਪਸ ਲਿਆ ਗਿਆ। ਕੀ ਮੁੱਖ ਮੰਤਰੀ ਜਾਂ ਫਿਰ ਸ਼ਿਵ ਸੈਨਾ ’ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਸ਼ਰਦ ਪਵਾਰ ਦਾ ਦਬਾਅ ਸੀ। ਮਹਾਰਾਸ਼ਟਰ ਦੀ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਸਚਿਨ ਵਝੇ ਸਾਲ 2008 ਤੋਂ ਹੀ ਸ਼ਿਵ ਸੈਨਾ ਦਾ ਸਰਗਰਮ ਮੈਂਬਰ ਹੈ। ਅਜਿਹੇ ਅਧਿਕਾਰੀ ਦਾ ਮੁੱਖ ਮੰਤਰੀ ਬਚਾਅ ਕਰਦੇ ਹਨ। ਮਹਾਰਾਸ਼ਟਰ ਦੀ ਸਰਕਾਰ ਵਝੇ ਨੂੰ ਬਚਾਉਣ ’ਚ ਲੱਗੀ ਹੈ, ਜੋ ਕਿਤੇ ਨਾ ਕਿਤੇ ਕਿਸੇ ਵੱਡੇ ਰਾਜ ਨੂੰ ਲੁਕਾਉਣ ਵੱਲ ਇਸ਼ਾਰਾ ਕਰਦਾ ਹੈ। ਇਸ ਤਰ੍ਹਾਂ ਇਸ ਮਾਮਲੇ ਵਿਚ ਊਧਵ ਠਾਕਰੇ ਦੀ ਖ਼ਾਮੋਸ਼ੀ ਵੀ ਕਿਤੇ ਨਾ ਕਿਤੇ ਵੱਡਾ ਸਵਾਲ ਖੜ੍ਹਾ ਕਰ ਰਿਹਾ ਹੈ। ਇਸ ਮਾਮਲੇ ਵਿਚ ਨਿਰਪੱਖ ਜਾਂਚ ਦੇ ਨਾਲ ਹੀ ਗ੍ਰਹਿ ਮੰਤਰੀ ਦੇਸ਼ਮੁੱਖ ਦੇ ਅਸਤੀਫ਼ੇ ਦੀ ਮੰਗ ਕਰਦੀ ਹੈ। 

ਇਹ ਵੀ ਪੜ੍ਹੋ : ਪਰਮਬੀਰ ਸਿੰਘ ਦੇ ਲੈਟਰ ਬੰਬ 'ਤੇ ਬੋਲੇ ਸ਼ਰਦ ਪਵਾਰ- ਚਿੱਠੀ 'ਚ ਦੋਸ਼ ਲੱਗੇ ਪਰ ਸਬੂਤ ਨਹੀਂ ਹਨ

 


author

Tanu

Content Editor

Related News