100-120 ਅੱਤਵਾਦੀ ਘੁਸਪੈਠ ਦੀ ਤਾਕ ’ਚ : ਫੌਜ

Saturday, Aug 27, 2022 - 01:38 PM (IST)

ਸ਼੍ਰੀਨਗਰ– ਪਾਕਿਸਤਾਨ ਦੀ ਸਰਹੱਦ ਤੋਂ 100-120 ਅੱਤਵਾਦੀ ਭਾਰਤੀ ਸਰਹੱਦ ’ਚ ਘੁਸਪੈਠ ਦੀ ਤਾਕ ’ਚ ਹਨ ਪਰ ਬਾਰਾਮੂਲਾ ਸਥਿਤ ਫੌਜ ਦੀ 19ਵੀਂ ਪੈਦਲ ਟੁਕੜੀ (ਇਨਫੈਂਟਰੀ ਡਵੀਜ਼ਨ) ਉਨ੍ਹਾਂ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨਫੈਂਟਰੀ ਡਵੀਜ਼ਨ ਦੇ ਜਨਰਲ ਆਫਿਸਰ ਕਮਾਂਡਿੰਗ ਮੇਜਰ ਜਨਰਲ ਅਜੇ ਚਾਂਦਪੁਰੀ ਨੇ ਦੱਸਿਆ ਕਿ ਅੱਤਵਾਦੀ ਲਾਂਚ ਪੈਡ ’ਚ ਮੌਜੂਦ ਹਨ ਅਤੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਕੇ ਭਾਰਤੀ ਸਰਹੱਦ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿ ਕਈ ਜਾਣਕਾਰੀਆਂ ਦੇ ਆਧਾਰ ’ਤੇ ਸਾਡਾ ਅੰਦਾਜ਼ ਹੈ ਕਿ ਲਗਭਗ 100-120 ਅੱਤਵਾਦੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਜੰਗਬੰਦੀ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਚੰਗੀ ਹੈ।

19ਵੀਂ ਇਨਫੈਂਟਰੀ ਡਵੀਜ਼ਨ ਬਾਰਾਮੂਲਾ ’ਚ ਗੁਲਮਰਗ ਅਤੇ ਉੜੀ ਤੋਂ ਹੰਦਵਾੜਾ ਦੇ ਨੌਗਾਮ ਤੱਕ 100 ਕਿਲੋਮੀਟਰ ਤੋਂ ਵੱਧ ਦੀ ਐੱਲ. ਓ. ਸੀ. ਦੀ ਸੁਰੱਖਿਆ ਕਰਦੀ ਹੈ। ਮੇਜਰ ਜਨਰਲ ਨੇ ਕਿਹਾ ਕਿ ਘੁਸਪੈਠ ਦੀਆਂ ਘਟਨਾਵਾਂ ’ਚ ਲਗਾਤਾਰ ਗਿਰਾਵਟ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ 740 ਕਿਲੋਮੀਟਰ ਤੋਂ ਵੱਧ ਲੰਬੀ ਕੰਟ੍ਰੋਲ ਲਾਈਨ ਹੈ, ਜਿਸ ’ਚ ਕਾਫੀ ਮੁਸ਼ਕਿਲ ਇਲਾਕੇ ਹਨ ਤੇ ਇਥੇ ਮੌਸਮ ਵੀ ਕਾਫੀ ਖਰਾਬ ਰਹਿੰਦਾ ਹੈ, ਇਸ ਲਈ ਸਾਵਧਾਨੀ ਦੇ ਬਾਵਜੂਦ ਉਥੇ ਰੈਗੂਲਰ ਵਕਫੇ ’ਤੇ ਅੱਤਵਾਦੀ ਘੁਸਪੈਠ ਦੀਆਂ ਕੋਸ਼ਿਸ਼ਾਂ ’ਚ ਲੱਗੇ ਰਹਿੰਦੇ ਹਨ।


Rakesh

Content Editor

Related News