10 ਸਾਲਾ ਬੱਚੀ ਨਾਲ ਨਿਰਭਿਆ ਕਾਂਡ ਵਰਗੀ ਹੈਵਾਨੀਅਤ, ਦਰਿੰਦਿਆਂ ਨੇ ਗੁਪਤ ਅੰਗ 'ਚ ਪਾਈ ਸੋਟੀ
Saturday, Jul 29, 2023 - 10:17 AM (IST)
ਸਤਨਾ- ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਤੋਂ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦਿੱਲੀ 'ਚ 2012 'ਚ ਵਾਪਰੇ ਨਿਰਭਿਆ ਕਾਂਡ ਵਰਗੀ ਹੈਵਾਨੀਅਤ ਭਰੀ ਵਾਰਦਾਤ ਸਾਹਮਣੇ ਆਈ ਹੈ। ਮੁਲਜ਼ਮਾਂ ਨੇ 10 ਸਾਲ ਦੀ ਬੱਚੀ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ। ਇੰਨਾ ਹੀ ਨਹੀਂ ਹੈਵਾਨਾਂ ਨੇ ਉਸ ਦੇ ਗੁਪਤ ਅੰਗ ’ਚ ਸੋਟੀ ਵੀ ਪਾ ਦਿੱਤੀ। ਬੱਚੀ ਦੇ ਸਰੀਰ 'ਤੇ ਦੰਦ ਨਾਲ ਕੱਟਣ ਦੇ ਨਿਸ਼ਾਨ ਵੀ ਮਿਲੇ ਹਨ। ਮੁੱਢਲੇ ਇਲਾਜ ਤੋਂ ਬਾਅਦ ਪੀੜਤ ਬੱਚੀ ਨੂੰ ਰੀਵਾ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ- ਚਿੰਤਾਜਨਕ ਖ਼ਬਰ: ਚੰਡੀਗੜ੍ਹ 'ਚ ਰੋਜ਼ਾਨਾ ਲਾਪਤਾ ਹੋ ਰਹੀਆਂ ਹਨ 3-4 ਕੁੜੀਆਂ, ਅੰਕੜੇ ਕਰਨਗੇ ਹੈਰਾਨ
ਪੁਲਸ ਮੁਤਾਬਕ ਦੋਵੇਂ ਮੁਲਜ਼ਮ ਮੰਦਰ ਪ੍ਰਬੰਧਨ ਦੇ ਕਰਮਚਾਰੀ ਹਨ। ਦੋਵੇਂ ਕੁੜੀ ਨੂੰ ਵਰਗਲਾ ਕੇ ਮਾਂ ਸ਼ਾਰਦਾ ਮੰਦਰ ਨੇੜੇ ਪਹਾੜੀਆਂ 'ਤੇ ਲੈ ਗਏ। ਇੱਥੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਅਤੇ ਕੁੱਟਮਾਰ ਵੀ ਕੀਤੀ। ਖ਼ੂਨ ਨਾਲ ਲਹੂ-ਲੁਹਾਣ ਮਾਸੂਮ ਨੂੰ ਗੰਭੀਰ ਹਾਲਤ 'ਚ ਉਸ ਦੇ ਮਾਪੇ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਰੀਵਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਲੋਕਾਂ ਦਾ ਗੁੱਸਾ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ- ਮਹਿਲਾ ਕਰਮਚਾਰੀਆਂ ਨੂੰ ਮਿਲੇਗਾ ਤੋਹਫ਼ਾ, ਇਕ ਸਾਲ ਦੀ ਜਣੇਪਾ ਛੁੱਟੀ ਦਾ ਐਲਾਨ
ਦੋਹਾਂ ਮੁਲਜ਼ਮਾਂ ਦੀ ਉਮਰ 30 ਸਾਲ ਹੈ। ਦੋਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਇਸ ਦਰਿੰਦਗੀ ਭਰੀ ਘਟਨਾ ਮਗਰੋਂ ਮੰਦਰ ਪ੍ਰਬੰਧਨ ਨੇ ਦੋਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਮੰਦਰ ਪ੍ਰਬੰਧਨ ਨੇ ਕਿਹਾ ਕਿ ਮੁਲਜ਼ਮਾਂ ਕਾਰਨ ਮੰਦਰ ਦਾ ਅਕਸ ਖ਼ਰਾਬ ਹੋਇਆ ਹੈ। ਵਾਰਦਾਤ ਮਗਰੋਂ ਬੱਚੀ ਦੇ ਪਰਿਵਾਰ ਨੇ ਸਿਵਲ ਹਸਪਤਾਲ 'ਚ ਜੰਮ ਕੇ ਹੰਗਾਮਾ ਵੀ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਕ ਦੋਸ਼ੀ ਮੰਦਰ ਕਮੇਟੀ ਦੀ ਗਊਸ਼ਾਲਾ ਦਾ ਸਕਿਓਰਿਟੀ ਗਾਰਡ ਹੈ ਤਾਂ ਦੂਜਾ ਵੇਧਸ਼ਾਲਾ 'ਚ ਚਪੜਾਸੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8