ਝਾੜੀਆਂ ''ਚੋਂ ਮਿਲਿਆ 10 ਮਹੀਨੇ ਦਾ ਬੱਚਾ, ਮਾਂ-ਪਿਓ ਦਾ ਨਹੀਂ ਲੱਗਾ ਸੁਰਾਗ

Wednesday, Feb 01, 2023 - 05:52 PM (IST)

ਝਾੜੀਆਂ ''ਚੋਂ ਮਿਲਿਆ 10 ਮਹੀਨੇ ਦਾ ਬੱਚਾ, ਮਾਂ-ਪਿਓ ਦਾ ਨਹੀਂ ਲੱਗਾ ਸੁਰਾਗ

ਜੀਂਦ (ਅਮਨਦੀਪ)- ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ ਝਾੜੀਆਂ ਦਰਮਿਆਨ 10 ਮਹੀਨੇ ਦਾ ਬੱਚਾ ਮਿਲਿਆ। ਬੱਚਾ ਕੱਪੜੇ 'ਚ ਲਿਪਟਿਆ ਹੋਇਆ ਸੀ। ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਕਾਲੋਨੀ ਦੇ ਲੋਕਾਂ ਨੂੰ ਸੁਣਾਈ ਦਿੱਤੀ ਤਾਂ ਉਹ ਮੌਕੇ 'ਤੇ ਪਹੁੰਚੇ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਜਿਸ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਮਾਂ-ਪਿਓ ਦੀ ਭਾਲ ਲਈ ਆਲੇ-ਦੁਆਲੇ ਖੇਤਰਾਂ ਵਿਚ ਸਰਚ ਮੁਹਿੰਮ ਚਲਾਈ ਪਰ ਕੁਝ ਪਤਾ ਨਹੀਂ ਲੱਗਾ।

ਓਧਰ ਇਕ ਔਰਤ ਨੇ ਦੱਸਿਆ ਕਿ ਉਸ ਨੇ ਝਾੜੀਆਂ ਵਿਚ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਉਹ ਮੌਕੇ 'ਤੇ ਪਹੁੰਚੀ ਤਾਂ ਝਾੜੀਆਂ ਵਿਚ ਇਕ ਬੱਚਾ ਕੱਪੜੇ 'ਚ ਲਿਪਟਿਆ ਪਿਆ ਮਿਲਿਆ। ਉੱਥੇ ਹੀ ਜਾਂਚ ਅਧਿਕਾਰੀ ਜਸਬੀਰ ਸਿੰਘ ਦਾ ਕਹਿਣਾ ਹੈ ਕਿ ਬੱਚਾ ਬੀਮਾਰ ਲੱਗ ਰਿਹਾ ਹੈ। ਬੱਚੇ ਦੇ ਮਾਂ-ਪਿਓ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

Tanu

Content Editor

Related News