10 ਲੱਖ ਰੋਹਿੰਗਿਆ ਬੰਗਲਾਦੇਸ਼ ਲਈ ਬਣੇ ਸਮੱਸਿਆ, ਭਾਰਤ ਨੂੰ ਅਪੀਲ- ਵਾਪਸ ਮਿਆਂਮਾਰ ਭੇਜਣ ''ਚ ਕਰੋ ਮਦਦ

Wednesday, May 03, 2023 - 10:12 PM (IST)

10 ਲੱਖ ਰੋਹਿੰਗਿਆ ਬੰਗਲਾਦੇਸ਼ ਲਈ ਬਣੇ ਸਮੱਸਿਆ, ਭਾਰਤ ਨੂੰ ਅਪੀਲ- ਵਾਪਸ ਮਿਆਂਮਾਰ ਭੇਜਣ ''ਚ ਕਰੋ ਮਦਦ

ਇੰਟਰਨੈਸ਼ਨਲ ਡੈਸਕ : ਬੰਗਲਾਦੇਸ਼ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਮੰਗਲਵਾਰ ਨੂੰ ਭਾਰਤ ਨੂੰ ਰੋਹਿੰਗਿਆ ਭਾਈਚਾਰੇ ਦੇ ਲੋਕਾਂ ਨੂੰ ਵਾਪਸ ਲੈਣ ਲਈ ਮਿਆਂਮਾਰ ਨੂੰ ਮਨਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਅਪੀਲ ਕੀਤੀ। ਸਾਲ 2017 'ਚ ਰਖਾਇਨ ਸੂਬੇ 'ਚ ਮਿਆਂਮਾਰ ਦੀ ਫੌਜ ਦੀ ਕਾਰਵਾਈ ਤੋਂ ਬਾਅਦ ਕਰੀਬ 10 ਲੱਖ ਰੋਹਿੰਗਿਆ ਮੁਸਲਮਾਨ ਉੱਥੋਂ ਭੱਜ ਕੇ ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਦੇ ਕੈਂਪਾਂ 'ਚ ਰਹਿ ਰਹੇ ਹਨ।

ਇਹ ਵੀ ਪੜ੍ਹੋ : ਭਾਰਤ 'ਚ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਬਣ ਕੇ ਤਿਆਰ, ਜਾਣੋ ਕਦੋਂ ਖੁੱਲ੍ਹੇਗਾ ਤੇ ਕੀ ਹਨ ਇਸ ਦੀਆਂ ਵਿਸ਼ੇਸ਼ਤਾਵਾਂ?

ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਦੇ ਬੁਲਾਰੇ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਸ਼ਟਰਪਤੀ ਨੇ ਬੰਗਲਾਦੇਸ਼ 'ਚ ਭਾਰਤੀ ਹਾਈ ਕਮਿਸ਼ਨਰ ਪ੍ਰਣਯ ਕੁਮਾਰ ਵਰਮਾ ਨਾਲ ਇੱਥੇ ਬੰਗਭਵਨ ਵਿੱਚ ਮੁਲਾਕਾਤ ਦੌਰਾਨ ਇਹ ਬੇਨਤੀ ਕੀਤੀ। 73 ਸਾਲਾ ਸ਼ਹਾਬੂਦੀਨ ਨੇ ਮੀਟਿੰਗ 'ਚ ਅੱਤਵਾਦ ਸਮੇਤ ਵਧ ਰਹੇ ਸੁਰੱਖਿਆ ਖਤਰਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਬੰਗਲਾਦੇਸ਼ ਨੇ ਰੋਹਿੰਗਿਆ ਭਾਈਚਾਰੇ ਨੂੰ ਮਨੁੱਖੀ ਕਾਰਨਾਂ ਕਰਕੇ ਪਨਾਹ ਦਿੱਤੀ ਸੀ ਪਰ ਉਨ੍ਹਾਂ ਦਾ ਇੱਥੇ ਲੰਮਾ ਸਮਾਂ ਰਹਿਣਾ ਨਾ ਸਿਰਫ਼ ਬੰਗਲਾਦੇਸ਼ ਲਈ ਸਗੋਂ ਪੂਰੇ ਖੇਤਰ ਲਈ ਸਮੱਸਿਆਵਾਂ ਪੈਦਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ 35,000 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਵਸੀਕਾ ਨਵੀਸ ਗ੍ਰਿਫ਼ਤਾਰ

ਭਾਰਤ ਨੇ ਹਮੇਸ਼ਾ ਹੀ ਮਿਆਂਮਾਰ ਦੇ ਰਖਾਈਨ ਸੂਬੇ ਤੋਂ ਵਿਸਥਾਪਿਤ ਲੋਕਾਂ ਦੀ ਸਥਾਈ ਅਤੇ ਜਲਦੀ ਵਾਪਸੀ ਦੀ ਮੰਗ ਕੀਤੀ ਹੈ ਅਤੇ ਇਸ ਮੁੱਦੇ ਨੂੰ ਹੱਲ ਕਰਨ ਲਈ ਬੰਗਲਾਦੇਸ਼ ਤੇ ਮਿਆਂਮਾਰ ਨਾਲ ਮਿਲ ਕੇ ਕੰਮ ਕੀਤਾ ਹੈ। ਇਸ ਪਿਛੋਕੜ 'ਚ ਸ਼ਹਾਬੂਦੀਨ ਨੇ ਕਿਹਾ ਕਿ ਬੰਗਲਾਦੇਸ਼ ਭਾਰਤ ਨਾਲ ਆਪਣੇ ਸਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ, ਜੋ ਭੂਗੋਲਿਕ ਨੇੜਤਾ, ਸਾਂਝੇ ਇਤਿਹਾਸ ਅਤੇ ਕੁਰਬਾਨੀਆਂ ਕਾਰਨ ਬਹੁਤ ਨੇੜੇ ਹਨ। ਉਨ੍ਹਾਂ ਮੌਜੂਦਾ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਅਤੇ ਵਿਲੱਖਣ ਦੱਸਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Mukesh

Content Editor

Related News