ਭਾਰਤ-ਕੈਨੇਡਾ ਦੇ ਰਿਸ਼ਤੇ ਹੋਣਗੇ ਮਜਬੂਤ, ਓਟਾਵਾ ਜਾਵੇਗਾ 10 ਬਿਜ਼ਨੈੱਸ ਮਹਿਲਾਵਾਂ ਦਾ ਬੈਚ

Tuesday, Aug 14, 2018 - 12:11 PM (IST)

ਓਟਾਵਾ(ਏਜੰਸੀ)— ਆਈ. ਆਈ. ਟੀ. ਦਿੱਲੀ (ਭਾਰਤੀ ਉਦਯੋਗਿਕ ਸੰਸਥਾ ਦਿੱਲੀ) ਦੀ ਸਾਬਕਾ ਵਿਦਿਆਰਥਣ ਅਤੇ ਸਟਾਰਟਅਪ ਐਗਰੋਵੇਵ ਦੀ ਫਾਊਂਡਰ ਅਨੂ ਮੀਨਾ ਅਗਲੇ ਮਹੀਨੇ ਓਟਾਵਾ ਜਾਵੇਗੀ, ਜਿੱਥੇ ਉਹ ਬਾਈ-ਡਾਇਰੈਕਸ਼ਨਲ ਪ੍ਰੋਗਰਾਮ ਤਹਿਤ ਔਰਤਾਂ ਨੂੰ ਬਿਜ਼ਨੈੱਸ ਵੱਲ ਵਧਣ ਲਈ ਪ੍ਰੇਰਿਤ ਕਰੇਗੀ। ਪਹਿਲੀ ਵਾਰ ਇਹ ਬੈਚ ਇੱਥੇ ਜਾ ਰਿਹਾ ਹੈ, ਜਿਸ 'ਚ 10 ਬਿਜ਼ਨੈੱਸ ਔਰਤਾਂ ਜਾਣਗੀਆਂ। ਇਹ ਕੈਨੇਡੀਅਨ-ਇੰਡੀਅਨ ਐਕਸਲਰੇਸ਼ਨ ਪ੍ਰੋਗਰਾਮ (ਸੀ. ਆਈ. ਏ. ਪੀ.) ਦੋਹਾਂ ਦੇਸ਼ਾਂ ਦੀਆਂ ਔਰਤਾਂ ਨੂੰ ਤਕਨੀਕੀ ਉਦਯੋਗ 'ਚ ਹਿੱਸੇਦਾਰੀ ਵਧਾਉਣ ਲਈ ਪ੍ਰੇਰਿਤ ਕਰੇਗਾ। ਓਟਾਵਾ ਦੀ ਯੂਨੀਵਰਸਿਟੀ ਕਾਰਲੇਟਨ ਵਲੋਂ 10 ਔਰਤਾਂ ਇਸ ਪ੍ਰੋਗਰਾਮ 'ਚ ਹਿੱਸਾ ਲੈਣਗੀਆਂ ਤਾਂ ਕਿ ਉੱਤਰੀ ਅਮਰੀਕਾ ਦੇ ਬਾਜ਼ਾਰ 'ਚ ਵੀ ਵਪਾਰ ਵਧਾਇਆ ਜਾ ਸਕੇ।

ਇਸੇ ਤਰ੍ਹਾਂ ਕੈਨੇਡਾ ਤੋਂ ਵੀ 10 ਉੱਦਮੀ ਔਰਤਾਂ ਭਾਰਤ ਆ ਕੇ ਇਸ ਦੇ ਬਾਜ਼ਾਰ ਤਕ ਪਹੁੰਚ ਵਧਾਉਣ ਲਈ ਕੋਸ਼ਿਸ਼ਾਂ ਕਰਨਗੀਆਂ। ਕਾਰਲਟਨ ਕੈਨੇਡਾ-ਇੰਡੀਆ ਸੈਂਟਰ ਫਾਰ ਐਕਸੀਲੈਂਸ (ਸੀ. ਆਈ. ਸੀ. ਈ.) ਨੇ ਸੀ. ਆਈ. ਏ. ਪੀ. ਦਾ ਗਠਨ ਕੀਤਾ ਹੈ, ਜਿਸ ਤਹਿਤ 'ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ' ਨਾਲ ਪਾਰਟਨਰਸ਼ਿਪ ਕਰ ਲਈ ਗਈ ਹੈ, ਜੋ 10,500 ਕਾਲਜਾਂ ਅਤੇ ਸੰਸਥਾਵਾਂ ਨੂੰ ਜੁੜਿਆ ਹੈ। ਇਹ ਪ੍ਰੋਗਰਾਮ 5 ਸਾਲਾਂ ਤਕ ਚੱਲੇਗਾ ਅਤੇ 100 ਇੰਟਰਪ੍ਰਾਈਜਜ਼ ਨੂੰ ਮੌਕਾ ਮਿਲੇਗਾ ਕਿ ਉਹ ਨਵੇਂ ਬਾਜ਼ਾਰ 'ਚ ਕੰਮ ਕਰ ਸਕਣ।  ਇਸ ਤਹਿਤ ਦੋਵਾਂ ਦੇਸ਼ਾਂ ਵਲੋਂ 50-50  ਇੰਟਰਪ੍ਰਾਈਜਜ਼ ਸ਼ਾਮਲ  ਹੋਣਗੇ। ਸੀ. ਆਈ. ਸੀ. ਈ. ਦੇ ਮੈਨੇਜਰ ਹੈਰੀ ਸ਼ਰਮਾ ਨੇ ਦੱਸਿਆ ਕਿ 10 ਐਂਟਰਪ੍ਰਾਈਜ਼ਸ ਸਤੰਬਰ ਮਹੀਨੇ ਇੱਥੇ ਪੁੱਜਣਗੇ, ਜਿਨ੍ਹਾਂ ਨੂੰ 700 ਬਿਨੈਕਾਰਾਂ 'ਚੋਂ ਚੁਣਿਆ ਗਿਆ ਹੈ।


Related News