ਸ਼੍ਰੀਨਗਰ ਦੇ ਲਈ ਅਮਰਨਾਥ ਯਾਤਰਾ ਤੋਂ ਪਹਿਲਾਂ ਸ਼ੁਰੂ ਹੋਣਗੀਆਂ 10 ਨਵੀਂਆਂ ਉਡਾਣਾਂ, 26 ਜੂਨ ਤੋਂ ਮਿਲੇਗੀ ਸੁਵਿਧਾ
Wednesday, Jun 22, 2022 - 04:56 PM (IST)

ਨੈਸ਼ਨਲ ਡੈਸਕ- ਅਮਰਨਾਥ ਯਾਤਰਾ ਸ਼ੁਰੂ ਹੋਣ ਨਾਲ ਯਾਤਰੀਆਂ ਦੀ ਗਿਣਤੀ 'ਚ ਵਾਧਾ ਹੋਣ ਦੇ ਚੱਲਦੇ ਏਅਰਪੋਰਟ ਪ੍ਰਬੰਧਨ ਯਾਤਰਾ ਤੋਂ ਪਹਿਲਾਂ 10 ਨਵੀਂਆਂ ਉਡਾਣਾਂ ਸ਼ੁਰੂ ਕਰਨ ਜਾ ਰਿਹਾ ਹੈ। ਏਅਰਪੋਰਟ ਪ੍ਰਬੰਧਨ ਇਸ ਦੇ ਲਈ ਏਅਰਲਾਈਨਸ ਕੰਪਨੀਆਂ ਨਾਲ ਗੱਲ ਕਰ ਰਿਹਾ ਹੈ, ਤਾਂ ਜੋ ਆਮ ਲੋਕਾਂ ਅਤੇ ਸੈਲਾਨੀਆਂ ਨੂੰ ਸੁਵਿਧਾ ਮਿਲ ਸਕੇ। ਜਾਣਕਾਰੀ ਅਨੁਸਾਰ ਸ਼੍ਰੀ ਅਮਰਨਾਥ ਯਾਤਰਾ ਤੋਂ ਪਹਿਲਾਂ ਸ਼੍ਰੀਨਗਰ ਲਈ 10 ਨਵੀਂਆਂ ਉਡਾਣਾਂ ਸ਼ੁਰੂ ਹੋਣਗੀਆਂ। ਸ਼੍ਰੀਨਗਰ ਏਅਰਪੋਰਟ ਪ੍ਰਬੰਧਨ 26 ਜੂਨ ਤੋਂ ਇਹ ਉਡਾਣਾਂ ਸ਼ੁਰੂ ਕਰ ਸਕਦਾ ਹੈ। ਇਸ ਲਈ ਏਅਰਲਾਈਨ ਕੰਪਨੀਆਂ ਨਾਲ ਗੱਲ ਚੱਲ ਰਹੀ ਹੈ ਇਹ ਉਡਾਣਾਂ ਮੁੰਬਈ, ਦਿੱਲੀ, ਬੰਗਲੁਰੂ ਸਮੇਤ ਹੋਰ ਵੱਡੇ ਸ਼ਹਿਰਾਂ ਤੋਂ ਸ਼ੁਰੂ ਹੋਣਗੀਆਂ। ਇਸ ਕਵਾਇਦ ਨਾਲ ਸ਼੍ਰੀਨਗਰ ਲਈ ਵੱਡੇ ਹਵਾਈ ਕਿਰਾਏ 'ਚ ਕੁਝ ਕਮੀ ਆਵੇਗੀ।
ਸ਼੍ਰੀਨਗਰ ਹਵਾਈ ਅੱਡੇ ਦੇ ਲਈ ਰੋਜ਼ਾਨਾ 108 ਤੋਂ 112 ਉਡਾਣਾਂ ਦਾ ਸੰਚਾਲਨ ਹੋ ਰਿਹਾ ਹੈ। ਇਸ 'ਚੋਂ 15 ਤੋਂ 17 ਹਜ਼ਾਰ ਯਾਤਰੀ ਸਫ਼ਰ ਕਰ ਰਹੇ ਹਨ। ਸ਼੍ਰੀਨਗਰ ਆਉਣ ਵਾਲੀਆਂ ਸਭ ਉਡਾਣਾਂ ਪੂਰੀ ਸਮਰੱਥਾ ਦੇ ਨਾਲ ਸੰਚਾਲਨ ਕਰ ਰਹੀਆਂ ਹਨ। ਫਲਾਈਟ 'ਚ ਸਭ ਤੋਂ ਜ਼ਿਆਦਾ ਸੀਟਾਂ ਬੁੱਕ ਹੋਣ ਨਾਲ ਫਲੈਕਸੀ ਫੇਅਰ ਦੇ ਤਹਿਤ ਕਿਰਾਏ 'ਚ ਵਾਧਾ ਹੁੰਦਾ ਹੈ। ਦਿੱਲੀ ਤੋਂ ਸ਼੍ਰੀਨਗਰ ਲਈ ਵੱਖ-ਵੱਖ ਏਅਰਲਾਈਨਸ ਦਾ ਕਿਰਾਇਆ 4400 ਤੋਂ 5500 ਰੁਪਏ ਤੱਕ ਪਹੁੰਚ ਗਿਆ ਹੈ। ਸੈਰ ਸਪਾਟਾ ਸੀਜ਼ਨ ਹੋਣ ਦੇ ਚੱਲਦੇ ਵੱਡੀ ਗਿਣਤੀ 'ਚ ਸੈਲਾਨੀ ਹਵਾਈ ਮਾਰਗ ਤੋਂ ਘਾਟੀ ਪਹੁੰਚ ਰਹੇ ਹਨ।
ਅਜਿਹੇ 'ਚ 10 ਨਵੀਂਆਂ ਉਡਾਣਾਂ ਸ਼ੁਰੂ ਹੋਣ ਨਾਲ ਦੋ ਹਜ਼ਾਰ ਹੋਰ ਸੀਟਾਂ ਉਪਲੱਬਧ ਹੋਣਗੀਆਂ, ਜਿਸ ਨਾਲ ਕਿਰਾਏ 'ਚ ਕਮੀ ਹੋਣ ਦੇ ਨਾਲ ਯਾਤਰੀਆਂ ਨੂੰ ਬਿਹਤਰ ਸੁਵਿਧਾ ਮਿਲੇਗੀ।
ਸ਼੍ਰੀਨਗਰ ਏਅਰਪੋਰਟ ਤੋਂ 20 ਜੂਨ ਤੋਂ ਹਜ਼ ਯਾਤਰੀਆਂ ਲਈ ਪ੍ਰਤੀਦਿਨ ਤਿੰਨ ਉਡਾਣਾਂ ਦਾ ਵੀ ਸੰਚਾਲਨ ਕੀਤਾ ਜਾ ਰਿਹਾ ਹੈ। ਸ਼੍ਰੀਨਗਰ ਏਅਰਪੋਰਟ ਤੋਂ ਮਈ 'ਚ ਕੁੱਲ 2,946 ਉਡਾਣਾਂ ਤੋਂ 4,89543 ਯਾਤਰੀਆਂ ਨੇ ਸਫ਼ਰ ਕੀਤਾ ਹੈ। ਪ੍ਰਤੀਦਿਨ 15 ਤੋਂ 16 ਹਜ਼ਾਰ ਯਾਤਰੀਆਂ ਨੇ ਸਫ਼ਰ ਕੀਤਾ। 26 ਜੂਨ ਤੋਂ 10 ਉਡਾਣਾਂ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ 'ਚ 20000 ਤੋਂ ਜ਼ਿਆਦਾ ਸੀਟਾਂ ਉਪਲੱਬਧ ਹੋਣਗੀਆਂ। ਹਵਾਈ ਕਿਰਾਏ ਤੇ ਕੰਟਰੋਲ ਰੱਖਣ ਲਈ ਸਾਰੇ ਏਅਰਲਾਈਨ ਨਾਲ ਗੱਲ ਕੀਤੀ ਜਾ ਰਹੀ ਹੈ।