ਉੱਤਰ-ਪੂਰਬੀ ਦਿੱਲੀ 'ਚ 10-12ਵੀਂ ਦੀ ਮੁੜ ਹੋਵੇਗੀ ਬੋਰਡ ਪ੍ਰੀਖਿਆ

03/01/2020 7:59:09 PM

ਨਵੀਂ ਦਿੱਲੀ — ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਐਤਵਾਰ ਨੂੰ ਕਿਹਾ ਕਿ ਉੱਤਰ-ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਖੇਤਰਾਂ 'ਚ ਬੋਰਡ ਪ੍ਰੀਖਿਆ ਕਰਵਾਉਣ 'ਚ ਹੋਰ ਦੇਰੀ ਨਾਲ ਮੈਡੀਕਲ ਅਤੇ ਇੰਜੀਨੀਅਰਿੰਗ ਵਰਗੇ ਪੇਸ਼ੇਵਰ ਕੋਰਸਾਂ 'ਚ ਪ੍ਰਵੇਸ਼ ਦੇ ਵਿਦਿਆਰਥੀਆਂ ਦੇ ਮੌਕੇ ਪ੍ਰਭਾਵਿਤ ਹੋ ਸਕਦਾ ਹਨ।

ਸੀ.ਬੀ.ਐੱਸ.ਈ. ਦੇ ਅਧਿਕਾਰੀਆਂ ਨੇ ਕਿਹਾ ਕਿ ਬੋਰਡ ਉਨ੍ਹਾਂ ਵਿਦਿਆਰਥੀਆਂ ਲਈ ਮੁੜ ਪ੍ਰੀਖਿਆ ਕਰਵਾਉਣ ਨੂੰ ਤਿਆਰ ਹੈ ਜੋ ਉੱਤਰੀ ਪੂਰਬੀ ਦਿੱਲੀ 'ਚ ਹਿੰਸਾ ਦੇ ਚੱਲਦੇ ਤੈਅ ਪ੍ਰੋਗਰਾਮ ਮੁਤਾਬਕ ਬੋਰਡ ਪ੍ਰੀਖਿਆਵਾਂ 'ਚ ਨਹੀਂ ਬੈਠ ਸਕੇ ਸੀ। ਬੋਰਡ ਨੇ ਸਕੂਲ ਦੇ ਪ੍ਰਿੰਸੀਪਲ  ਤੋਂ ਅਜਿਹੇ ਵਿਦਿਆਰਥੀਆਂ ਦੀ ਸੂਚੀ ਮੰਗੀ ਹੈ।

ਸੀ.ਬੀ.ਐੱਸ.ਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, 'ਬੋਰਡ ਦਾ ਮੰਨਣਾ ਹੈ ਕਿ ओਵੀਂ ਦੀ ਪ੍ਰੀਖਿਆ ਕਰਵਾਉਣ 'ਚ ਦੇਰੀ ਨਾਲ ਮੈਡੀਕਲ, ਇੰਜੀਨੀਅਰਿੰਗ, ਕਾਨੂੰਨ ਅਤੇ ਹੋਰ ਪੇਸ਼ੇਵਰ ਕੋਰਸਾਂ ਅਤੇ ਗ੍ਰੈਜੁਏਸ਼ਨ 'ਚ ਪ੍ਰਵੇਸ਼ ਦੇ ਮੌਕੇ ਪ੍ਰਭਾਵਿਤ ਹੋ ਸਕਦੇ ਹਨ। 'ਬੋਰਡ ਨੇ ਉੱਤਰ-ਪੂਰਬੀ ਦਿੱਲੀ ਦੇ ਕੁਝ ਹਿੱਸਿਆਂ 'ਚघ29 ਫਰਵਰੀ ਤਕ ਜਮਾਤ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਮੁਅੱਤਲ ਕਰ ਦਿੱਤੀਆਂ ਸਨ। ਇਲਾਕੇ 'ਚ 7 ਮਾਰਚ ਤਕ ਸਕੂਲ ਬੰਦ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰੀਖਿਆਵਾਂ 'ਚ ਹੋਰ ਦੇਰੀ ਹੋਈ ਤਾਂ ਜਿਹੜੇ ਵਿਦਿਆਰਥੀ ਬੋਰਡ ਦੀਆਂ ਪ੍ਰੀਖਿਆਵਾਂ 'ਚ ਬੈਠਣ ਲਈ ਤਿਆਰ ਹਨ ਉਨ੍ਹਾਂ 'ਤੇ ਦਬਾਅ ਵਧ ਜਾਵੇਗਾ ਅਤੇ ਉਨ੍ਹਾਂ ਦੀ ਪ੍ਰੇਸ਼ਾਨੀ ਵਧ ਸਕਦੀ ਹੈ।

ਅਧਿਕਾਰੀ ਨੇ ਕਿਹਾ, 'ਪਿਛਲੇ ਕੁਝ ਦਿਨਾਂ 'ਚ ਹੋਈਆਂ ਘਟਨਾਵਾਂ ਨਾਲ ਸਾਡੇ ਕੁਝ ਵਿਦਿਆਰਥੀਆਂ 'ਤੇ ਪ੍ਰਭਾਵ ਪਿਆ ਹੈ।'  ਉਨ੍ਹਾਂ ਕਿਹਾ ਕਿ ਸੀ.ਬੀ.ਐੱਸ.ਈ. ਦੋਵਾਂ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਲੈ ਕੇ ਪ੍ਰੇਸ਼ਾਨ ਹਨ। ਕੱਲ ਤੋਂ ਹੋਣ ਵਾਲੀਆਂ ਪ੍ਰੀਖਿਆਵਾਂ 'ਚ ਜੋ ਬੈਠਣਾ ਚਾਹੁੰਦੇ ਹਨ ਉਨ੍ਹਾਂ ਲਈ ਵੀ, ਅਤੇ ਅਜਿਹੇ ਵਿਦਿਆਰਥੀਆਂ ਲਈ ਵੀ ਜਿਨ੍ਹਾਂ ਨੇ ਮੁਸ਼ਕਲ ਹਾਲਾਤਾਂ ਕਾਰਨ ਪ੍ਰੀਖਿਆ 'ਚ ਸ਼ਾਮਲ ਹੋਣ 'ਚ ਪ੍ਰੇਸ਼ਾਨੀ ਆ ਸਕਦੀ ਹੈ।


Inder Prajapati

Content Editor

Related News