ਬਿਨਾਂ ਪ੍ਰਦੂਸ਼ਣ ਸਰਟੀਫਿਕੇਟ ਦੇ ਪੈਟਰੋਲ ਪੰਪ ਪੁੱਜੇ ਤਾਂ ਹੋ ਸਕਦੈ 10,000 ਰੁਪਏ ਦਾ ਚਲਾਨ

Tuesday, Oct 19, 2021 - 08:06 PM (IST)

ਬਿਨਾਂ ਪ੍ਰਦੂਸ਼ਣ ਸਰਟੀਫਿਕੇਟ ਦੇ ਪੈਟਰੋਲ ਪੰਪ ਪੁੱਜੇ ਤਾਂ ਹੋ ਸਕਦੈ 10,000 ਰੁਪਏ ਦਾ ਚਲਾਨ

ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਜੇਕਰ ਤੁਸੀਂ ਗੱਡੀ ਵਿੱਚ ਬਾਲਣ ਭਰਵਾਉਣ ਜਾ ਰਹੇ ਹੋ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਪ੍ਰਦੂਸ਼ਣ ਸਰਟੀਫਿਕੇਟ ਜ਼ਰੂਰ ਚੈੱਕ ਕਰ ਲਵੋ। ਦਿੱਲੀ ਵਿੱਚ ਵੱਧਦੇ ਪ੍ਰਦੂਸ਼ਣ ਰੋਕ ਲਗਾਉਣ ਲਈ ਸਰਕਾਰ ਨੇ ਹੁਣ ਪੈਟਰੋਲ 'ਤੇ ਵੀ ਚੈਕਿੰਗ ਟੀਮ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ। ਅਜਿਹੇ ਵਿੱਚ ਪ੍ਰਦੂਸ਼ਣ ਸਰਟੀਫਿਕੇਟ ਨਾਲ ਨਹੀਂ ਰੱਖਣ 'ਤੇ ਤੁਹਾਨੂੰ 10 ਹਜ਼ਾਰ ਰੁਪਏ ਦਾ ਚਲਾਣ ਵੀ ਭੁਗਤਣਾ ਪੈ ਸਕਦਾ ਹੈ।

10 ਹਜ਼ਾਰ ਰੁਪਏ ਤੱਕ ਲੱਗੇਗਾ ਜੁਰਮਾਨਾ
ਦਿੱਲੀ ਟ੍ਰਾਂਸਪੋਰਟ ਵਿਭਾਗ ਦੇ ਡਿਪਟੀ ਕਮਿਸ਼ਨਰ ਅਨੁਜ ਭਾਰਤੀ ਨੇ ਦੱਸਿਆ ਕਿ ਲੋਕਾਂ ਨੂੰ ਪ੍ਰਦੂਸ਼ਣ ਸਰਟੀਫਿਕੇਟ ਦੇ ਪ੍ਰਤੀ ਜਾਗਰੂਕ ਕਰਨ ਲਈ ਵਿਭਾਗ ਨੇ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਦਿੱਲੀ ਟ੍ਰਾਂਸਪੋਰਟ ਵਿਭਾਗ ਦੀਆਂ ਟੀਮਾਂ ਪੈਟਰੋਲ ਪੰਪਾਂ 'ਤੇ ਤਾਇਨਾਤ ਕੀਤੀਆਂ ਜਾਣਗੀਆਂ, ਜੋ ਉੱਥੇ ਬਾਲਣ ਭਰਵਾਉਣ ਆਏ ਵਾਹਨ ਚਾਲਕਾਂ ਦੇ ਪਾਲਿਉਸ਼ਨ ਸਰਟੀਫਿਕੇਟ ਚੈਕ ਕਰਣਗੀਆਂ। ਜਿਨ੍ਹਾਂ ਦੇ ਕੋਲ ਇਹ ਸਰਟੀਫਿਕੇਟ ਨਹੀਂ ਮਿਲੇਗਾ, ਉਨ੍ਹਾਂ ਤੋਂ 10 ਹਜ਼ਾਰ ਰੁਪਏ ਤੱਕ ਜੁਰਮਾਨਾ ਵਸੂਲਿਆ ਜਾਵੇਗਾ।

ਬਿਨਾਂ ਸਰਟੀਫਿਕੇਟ ਚੱਲ ਰਹੀਆਂ 17 ਲੱਖ ਗੱਡੀਆਂ
ਡਿਪਟੀ ਕਮਿਸ਼ਨਰ ਨੇ ਦਿੱਲੀ ਵਿੱਚ 14 ਅਕਤੂਬਰ ਤੱਕ 17 ਲੱਖ 71 ਹਜ਼ਾਰ 380 ਗੱਡੀਆਂ ਬਿਨਾਂ ਪ੍ਰਦੂਸ਼ਣ ਸਰਟੀਫਿਕੇਟ ਦੇ ਹੀ ਸੜਕ 'ਤੇ ਚੱਲ ਰਹੀਆਂ ਹਨ। ਇਸ 'ਤੇ ਕਾਬੂ ਲਈ ਵਿਭਾਗ ਵਲੋਂ 500 ਟੀਮਾਂ ਦਿੱਲੀ ਦੇ ਪੈਟਰੋਲ ਪੰਪਾਂ 'ਤੇ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਗੱਡੀਆਂ ਦਾ ਪ੍ਰਦੂਸ਼ਣ ਸਰਟੀਫਿਕੇਟ ਨਹੀਂ ਮਿਲੇਗਾ, ਉਨ੍ਹਾਂ ਨੂੰ ਉਸ ਨੂੰ ਬਣਵਾਉਣ ਲਈ 24 ਘੰਟੇ ਦਾ ਸਮਾਂ ਮਿਲੇਗਾ। ਇਸ ਤੋਂ ਬਾਅਦ ਉਨ੍ਹਾਂ ਗੱਡੀਆਂ ਦਾ ਨੰਬਰ ਆਨਲਾਈਨ ਵੈਰੀਫਾਈ ਕੀਤਾ ਜਾਵੇਗਾ। ਜਿਨ੍ਹਾਂ ਗੱਡੀਆਂ ਦਾ ਪ੍ਰਦੂਸ਼ਣ ਸਰਟੀਫਿਕੇਟ ਨਹੀਂ ਬਣਿਆ ਹੋਵੇਗਾ, ਉਨ੍ਹਾਂ ਦੇ ਘਰਾਂ 'ਤੇ ਈ-ਚਲਾਨ ਭੇਜ ਦਿੱਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News