ਸੜਕ ਹਾਦਸੇ ’ਚ ਪੈਰ ਗੁਆਉਣ ਵਾਲੀ ਲੜਕੀ ਨੂੰ 1 ਕਰੋੜ ਦਾ ਮੁਆਵਜ਼ਾ
03/19/2023 1:41:51 AM

ਨਵੀਂ ਦਿੱਲੀ (ਨਵੋਦਿਆ ਟਾਈਮਸ)- ਰੋਹਿਣੀ ਸਥਿਤ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ (ਐੱਮ. ਏ. ਸੀ. ਟੀ.) ਦੀ ਬੈਂਚ ਅਧਿਕਾਰੀ ਏਕਤਾ ਗਾਬਾ ਮਾਨ ਦੀ ਅਦਾਲਤ ਨੇ ਗੁਰੂਗ੍ਰਾਮ ਦੀ ਰਹਿਣ ਵਾਲੀ ਤਮੰਨਾ ਸ਼ਰਮਾ ਨੂੰ ਇਕ ਕਰੋਡ਼ ਰੁਪਏ ਤੋਂ ਵੱਧ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ ਤੋਂ ਸਰਹੱਦ ਟੱਪ ਕੇ ਭਾਰਤ ਆ ਵੜਿਆ ਚੀਤਾ, ਪੁਲਸ ਵੱਲੋਂ ਅਲਰਟ ਜਾਰੀ (ਵੀਡੀਓ)
ਦਸੰਬਰ 2016 ’ਚ ਡੀ. ਟੀ. ਸੀ. ਬੱਸ ਨਾਲ ਵਾਪਰੇ ਹਾਦਸੇ ’ਚ ਤਮੰਨਾ ਨੇ ਆਪਣਾ ਸੱਜਾ ਪੈਰ ਗੁਆ ਦਿੱਤਾ ਸੀ। ਅਦਾਲਤ ਨੇ ਇਸ ਹਾਦਸੇ ਦੀ ਇਵਜ ’ਚ ਪੀਡ਼ਤਾ ਨੂੰ ਇਕ ਕਰੋਡ਼ 4 ਲੱਖ 62 ਹਜਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਹੈ। 30 ਦਿਨ ਦੇ ਅੰਦਰ ਇਹ ਮੁਆਵਜਾ ਰਕਮ ਬੀਮਾ ਕੰਪਨੀ ਨੂੰ ਦੇਣੀ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।