ਦਿੱਲੀ ''ਚ ਕੋਵਿਡ-19 ਦੇ 1,501 ਨਵੇਂ ਮਾਮਲੇ ਆਏ ਸਾਹਮਣੇ
Thursday, Jun 11, 2020 - 12:05 AM (IST)
ਨਵੀਂ ਦਿੱਲੀ- ਦਿੱਲੀ 'ਚ ਮੰਗਲਵਾਰ ਨੂੰ ਕੋਵਿਡ-19 ਦੇ 1,501 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 32,000 ਤੋਂ ਪਾਰ ਚੱਲ ਗਈ ਹੈ ਜਦਕਿ ਹੁਣ ਤੱਕ 984 ਲੋਕ ਇਸ ਬੀਮਾਰੀ ਤੋਂ ਜਾਨ ਗੁਆ ਚੁੱਕੇ ਹਨ। ਦਿੱਲੀ ਵਿਚ ਦੂਜੀ ਵਾਰ ਕੋਰੋਨਾ ਦੇ 1500 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਤਿੰਨ ਜੂਨ ਨੂੰ 1,513 ਮਾਮਲੇ ਸਾਹਮਣੇ ਆਏ ਸਨ। ਦਿੱਲੀ ਸਰਕਾਰ ਦੇ ਸਿਹਤ ਵਿਭਾਗ ਵਲੋਂ ਬੁੱਧਵਾਰ ਨੂੰ ਜਾਰੀ ਤਾਜ਼ਾ ਬੁਲੇਟਿਨ ਦੇ ਅਨੁਸਾਰ ਰਾਜਧਾਨੀ 'ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 984 ਹੋ ਗਈ ਹੈ। ਪੀੜਤਾਂ ਦੇ ਕੁੱਲ ਮਾਮਲੇ ਵੱਧ ਕੇ 32,810 ਹੋ ਗਏ ਹਨ। ਬੁਲੇਟਿਨ ਵਿਚ ਕਿਹਾ ਗਿਆ ਹੈ ਕਿ 9 ਜੂਨ ਨੂੰ ਮੌਤਾਂ ਦੇ 79 ਮਾਮਲੇ ਸਾਹਮਣੇ ਆਏ। ਇਹ ਮੌਤਾਂ 20 ਮਈ ਤੋਂ 8 ਜੂਨ ਦੇ ਵਿਚ ਹੋਈ ਸੀ। ਬੁਲੇਟਿਨ ਦੇ ਅਨੁਸਾਰ 7 ਜੂਨ ਨੂੰ 39 ਜਦਕਿ 6 ਜੂਨ ਨੂੰ 20 ਰੋਗੀਆਂ ਦੀ ਮੌਤ ਹੋਈ।