ਹੈਦਰਾਬਾਦ ਨੇੜੇ 1,000 ਸਾਲ ਪੁਰਾਣੀਆਂ ਜੈਨ ਮੂਰਤੀਆਂ ਮਿਲੀਆਂ

Wednesday, Jun 28, 2023 - 06:17 PM (IST)

ਹੈਦਰਾਬਾਦ (ਭਾਸ਼ਾ)- ਹੈਦਰਾਬਾਦ ਦੇ ਬਾਹਰੀ ਖੇਤਰ 'ਚ ਇਕ ਪਿੰਡ 'ਚ ਜੈਨ ਤੀਰਥੰਕਰਾਂ ਦੀਆਂ 1000 ਸਾਲ ਪੁਰਾਣੀਆਂ ਮੂਰਤੀਆਂ ਅਤੇ ਸ਼ਿਲਾਲੇਖਾਂ ਵਾਲੇ ਦੋ ਚੌਰਸ ਥੰਮ੍ਹ ਮਿਲੇ ਹਨ, ਜੋ 9ਵੀਂ-10ਵੀਂ ਸਦੀ ਈਸਾ ਪੂਰਵ ਵਿਚ ਇਸ ਖੇਤਰ ਦੇ ਆਲੇ-ਦੁਆਲੇ ਇਕ ਜੈਨ ਮੱਠ ਦੀ ਹੋਂਦ ਦਾ ਸੰਕੇਤ ਦਿੰਦੇ ਹਨ। ਪ੍ਰਸਿੱਧ ਪੁਰਾਤੱਤਵ-ਵਿਗਿਆਨੀ ਅਤੇ ਸਾਬਕਾ ਸਰਕਾਰੀ ਅਧਿਕਾਰੀ ਈ. ਸ਼ਿਵਾਨਾਗੀ ਰੈਡੀ ਨੇ ਕਿਹਾ ਕਿ ਨੌਜਵਾਨ ਪੁਰਾਤੱਤਵ ਵਿਗਿਆਨੀ ਅਤੇ ਵਿਰਾਸਤੀ ਕਾਰਜਕਰਤਾ ਪੀ. ਸ਼੍ਰੀਨਾਥ ਰੈੱਡੀ ਵਲੋਂ ਦੋ ਥੰਮ੍ਹਾਂ ਦੀ ਮੌਜੂਦਗੀ ਬਾਰੇ ਸੂਚਿਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇੜਲੇ ਰੰਗਾ ਰੈੱਡੀ ਜ਼ਿਲੇ ਦੇ ਮੋਇਨਾਬਾਦ ਮੰਡਲ ਦੇ ਏਨੀਕੇਪੱਲੀ ਪਿੰਡ ਵਿਚ ਸਾਈਟ ਦਾ ਨਿਰੀਖਣ ਕੀਤਾ।

ਸ਼ਿਵਾਗੀ ਰੈਡੀ ਨੇ ਦੱਸਿਆ ਕਿ ਜਿਹੜੇ ਦੋ ਵਰਗਾਕਾਰ ਥੰਮ੍ਹ ਮਿਲੇ ਹਨ, ਜਿਨ੍ਹਾਂ ’ਚੋਂ ਇਕ ਗ੍ਰੇਨਾਈਟ ਦਾ ਅਤੇ ਦੂਜਾ ਬਲੈਕ ਬੇਸਾਲਟ ਦਾ ਹੈ। ਇਨ੍ਹਾਂ ਥੰਮ੍ਹਾਂ ਵਿਚ ਚਾਰ ਜੈਨ ਤੀਰਥੰਕਰ ਅਰਥਾਤ ਆਦਿਨਾਥ, ਨੇਮੀਨਾਥ, ਪਾਰਸ਼ਵਨਾਥ ਅਤੇ ਵਰਧਮਾਨ ਮਹਾਵੀਰ ਧਿਆਨ ਦੀ ਮੁਦਰਾ ਵਿਚ ਬੈਠੇ ਦਿਖਾਈ ਦਿੰਦੇ ਹਨ। ਦੋਵਾਂ ਥੰਮ੍ਹਾਂ ’ਤੇ ਤੇਲਗੂ-ਕੰਨੜ ਲਿਪੀ ਵਿਚ ਸ਼ਿਲਾਲੇਖ ਹਨ, ਜਿਨ੍ਹਾਂ ਨੂੰ ਪੜ੍ਹਿਆ ਨਹੀਂ ਜਾ ਸਕਦਾ। ਇਹ ਥੰਮ੍ਹ ਪਿੰਡ ਦੇ ਤਾਲਾਬ ਦੀਆਂ ਕੰਧਾਂ ਵਿਚ ਲੱਗੇ ਹੋਏ ਹਨ।


DIsha

Content Editor

Related News