ਹੈਦਰਾਬਾਦ ’ਚ ਆਵਾਜਾਈ ਕੰਟਰੋਲ ਲਈ ਤਾਇਨਾਤ ਹੋਣਗੇ ‘ਟਰਾਂਸਜੈਂਡਰਜ਼’
Friday, Nov 15, 2024 - 07:13 PM (IST)
ਹੈਦਰਾਬਾਦ (ਏਜੰਸੀ)- ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਅਧਿਕਾਰੀਆਂ ਨੂੰ ਸ਼ਹਿਰ ਦੇ ਉੱਚ ਆਵਾਜਾਈ ਵਾਲੇ ਖੇਤਰਾਂ ’ਚ ਟਰਾਂਸਜੈਂਡਰਾਂ ਨੂੰ ਟ੍ਰੈਫਿਕ ਵਾਲੰਟੀਅਰਾਂ ਦੇ ਤੌਰ ’ਤੇ ਨਿਯੁਕਤ ਕਰਨ ਦੇ ਹੁਕਮ ਦਿੱਤੇ ਹਨ। ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਰੈੱਡੀ ਨੇ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਕਿਹਾ ਕਿ ਆਵਾਜਾਈ ਸਿਗਨਲ ’ਤੇ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ 'ਟਰਾਂਸਜੈਂਡਰਜ਼' ਦੀਆਂ ਸੇਵਾਵਾਂ ਹੋਮਗਾਰਡਜ਼ ਵਾਂਗ ਲਈਆਂ ਜਾਣ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪਾਕਿਸਤਾਨ 'ਚ ਨਨਕਾਣਾ ਸਾਹਿਬ ਜਾ ਰਹੇ ਹਿੰਦੂ ਸ਼ਰਧਾਲੂ ਦਾ ਗੋਲੀਆਂ ਮਾਰ ਕੇ ਕਤਲ
ਉਨ੍ਹਾਂ ਨੇ 'ਟਰਾਂਸਜੈਂਡਰਜ਼' ਨੂੰ ਨਸ਼ੇ ’ਚ ਵਾਹਨ ਚਲਾਉਣ ਵਾਲੇ ਚਾਲਕਾਂ ਦੀ ਜਾਂਚ ਲਈ ਵੀ ਤਾਇਨਾਤ ਕਰਨ ਦਾ ਸੁਝਾਅ ਦਿੱਤਾ। ਅਧਿਕਾਰੀਆਂ ਨੂੰ ਇਨ੍ਹਾਂ ਲਈ ਵਿਸ਼ੇਸ਼ ਤੌਰ ’ਤੇ ਡ੍ਰੈੱਸ ਕੋਡ ਅਤੇ ਹੋਮਗਾਰਡਜ਼ ਦੀ ਤਰਜ਼ ’ਤੇ ਤਨਖਾਹ ਤੈਅ ਕਰਨ ਲਈ ਕਿਹਾ ਗਿਆ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਸ ਫ਼ੈਸਲੇ ਨੂੰ ਪ੍ਰਯੋਗਾਤਮਕ ਆਧਾਰ ’ਤੇ ਛੇਤੀ ਲਾਗੂ ਕਰਨ ਦੇ ਹੁਕਮ ਦਿੱਤੇ।
ਇਹ ਵੀ ਪੜ੍ਹੋ: ਕੀ ਖ਼ਤਮ ਹੋ ਜਾਵੇਗਾ ਰੂਸ-ਯੂਕ੍ਰੇਨ ਯੁੱਧ? ਜਾਣੋ ਕੀ ਬੋਲੇ ਡੋਨਾਲਡ ਟਰੰਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8