ਹੈਦਰਾਬਾਦ ਜਾਣ ਵਾਲੀ ਇਕ ਹੀ ਉਡਾਣ 2 ਵਾਰ ਰੱਦ, ਮੁਸਾਫਰਾਂ ਨੇ ਕੀਤਾ ਪ੍ਰਦਰਸ਼ਨ
Thursday, Nov 07, 2024 - 05:48 PM (IST)
ਭੁਵਨੇਸ਼ਵਰ : ਹੈਦਰਾਬਾਦ ਜਾਣ ਵਾਲੀ ਉਡਾਣ ਦੇ 2 ਵਾਰ ਰੱਦ ਹੋਣ ਕਾਰਨ ਵੀਰਵਾਰ ਸਥਾਨਕ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਈ ਮੁਸਾਫਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਈ ਮੁਸਾਫਰਾਂ ਨੇ ਦਾਅਵਾ ਕੀਤਾ ਕਿ ਉਡਾਣ ਰੱਦ ਹੋਣ ਕਾਰਨ ਉਨ੍ਹਾਂ ਦੇ ਨਿਰਧਾਰਤ ਪ੍ਰੋਗਰਾਮਾਂ ’ਚ ਵਿਘਨ ਪਿਆ ਹੈ। ਪ੍ਰਦਰਸ਼ਨਕਾਰੀ ਮੁਸਾਫਰਾਂ ਦੇ ਅਨੁਸਾਰ ਭੁਵਨੇਸ਼ਵਰ ਤੋਂ ਹੈਦਰਾਬਾਦ ਜਾਣ ਵਾਲੀ ਇਕ ਨਿੱਜੀ ਹਵਾਈ ਕੰਪਨੀ ਦੁਆਰਾ ਸੰਚਾਲਿਤ ਫਲਾਈਟ ਨੂੰ ਬੁੱਧਵਾਰ ਰੱਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ - ਹਸਪਤਾਲ 'ਚ ਹੋਏ 'ਏਲੀਅਨ' ਵਰਗੇ ਜੁੜਵਾ ਬੱਚੇ, ਚਿਹਰਾ ਦੇਖ ਸਭ ਦੇ ਉੱਡੇ ਹੋਸ਼
ਉਹਨਾਂ ਦੋਸ਼ ਲਾਇਆ ਕਿ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਫਲਾਈਟ ਦਾ ਸਮਾਂ ਵੀਰਵਾਰ ਨੂੰ ਮੁੜ ਤਹਿ ਕੀਤਾ ਗਿਆ ਸੀ, ਪਰ ਇਸ ਨੂੰ ਦੁਬਾਰਾ ਰੱਦ ਕਰ ਦਿੱਤਾ ਗਿਆ, ਜਿਸ ਕਾਰਨ ਉਹਨਾਂ ਨੂੰ ਪਰੇਸ਼ਾਨੀ ਹੋਈ। ਯਾਤਰੀਆਂ ਨੇ ਇਹ ਵੀ ਦੋਸ਼ ਲਾਇਆ ਕਿ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਫਲਾਈਟ ਰੱਦ ਕਰਨ ਸਬੰਧੀ ਕੋਈ ਖ਼ਾਸ ਕਾਰਨ ਨਹੀਂ ਦੱਸਿਆ। ਬੀਪੀਆਈਏ, ਭੁਵਨੇਸ਼ਵਰ ਦੇ ਡਾਇਰੈਕਟਰ ਪ੍ਰਸੰਨਾ ਪ੍ਰਧਾਨ ਨੇ ਕਿਹਾ ਕਿ ਵੀਰਵਾਰ ਨੂੰ ਹੈਦਰਾਬਾਦ ਤੋਂ ਫਲਾਈਟ ਦੇ ਆਉਣ ਵਿੱਚ ਤਕਨੀਕੀ ਖ਼ਰਾਬੀ ਕਾਰਨ ਦੇਰੀ ਹੋਈ। ਇਸ ਮਾਮਲੇ ਦੇ ਸਬੰਧ ਵਿਚ ਪ੍ਰਧਾਨ ਨੇ ਕਿਹਾ, 'ਜਹਾਜ਼ ਵੀਰਵਾਰ ਨੂੰ ਸਵੇਰੇ 11:15 ਵਜੇ ਭੁਵਨੇਸ਼ਵਰ ਵਿੱਚ ਉਤਰਿਆ ਅਤੇ ਮੰਜ਼ਿਲ ਲਈ ਉਡਾਣ ਭਰਨ ਲਈ ਤਿਆਰ ਹੈ। ਤਕਨੀਕੀ ਮੁੱਦਿਆਂ ਦੇ ਮਾਮਲੇ ਵਿੱਚ, ਸੁਰੱਖਿਆ ਪਹਿਲੀ ਅਤੇ ਪ੍ਰਮੁੱਖ ਤਰਜੀਹ ਹੈ ਅਤੇ ਯਾਤਰੀਆਂ ਨੂੰ ਦੇਰੀ ਦੇ ਕਾਰਨਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ।'
ਇਹ ਵੀ ਪੜ੍ਹੋ - ਕੀ ਤੁਹਾਡਾ ਵੀ ਜ਼ਿਆਦਾ ਆ ਰਿਹਾ ਬਿਜਲੀ ਦਾ ਬਿੱਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8