''ਸਲਮਾਨ ਖੁਰਸ਼ੀਦ ਦੀ ਸਰਪ੍ਰਾਈਜ਼ ਐਂਟਰੀ''

Friday, Apr 21, 2023 - 11:58 AM (IST)

''ਸਲਮਾਨ ਖੁਰਸ਼ੀਦ ਦੀ ਸਰਪ੍ਰਾਈਜ਼ ਐਂਟਰੀ''

ਨਵੀਂ ਦਿੱਲੀ- ਜਦ ਤੋਂ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਆਪਣੀ ਪਿਛਲੀਆਂ ਲੋਕ ਸਭਾ ਚੋਣਾਂ ਹਾਰੇ, ਉਦੋਂ ਤੋਂ ਅਸਲ ’ਚ ਉਹ ਸਿਆਸੀ ਬਨਵਾਸ ’ਚ ਸਨ। ਉਨ੍ਹਾਂ ਨੇ ਆਪਣੀ ਵਕਾਲਤ ਅਤੇ ਹੋਰ ਗਤੀਵਿਧੀਆਂ ’ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ ਪਰ ਇਕ ਸਵੇਰ ਉਹ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਕੁਝ ਹੋਰ ਨੇਤਾਵਾਂ ਦੀ ਉੱਚ ਪੱਧਰੀ ਬੈਠ ’ਚ ਸ਼ਾਮਲ ਨਜ਼ਰ ਆਏ।

ਸਾਰੀਆਂ ਵਿਰੋਧੀ ਪਾਰਟੀਆਂ ਵਿਚਾਲੇ ਏਕਤਾ ਲਿਆਉਣ ਲਈ ਕਾਂਗਰਸ ਅਤੇ ਨਿਤੀਸ਼ ਕੁਮਾਰ ਵਿਚਾਲੇ ਇਹ ਪਹਿਲੀ ਰਸਮੀ ਬੈਠਕ ਸੀ ਪਰ ਅਚਾਨਕ ਮਹੱਤਵਪੂਰਨ ਬੈਠਕ ’ਚ ਖੁਰਸ਼ੀਦ ਨੂੰ ਕਿਉਂ ਸੱਦਿਆ ਗਿਆ। ਪਤਾ ਲੱਗਾ ਕਿ ਖੜਗੇ ਨੇ ਖੁਰਸ਼ੀਦ ਨੂੰ ਬੈਠਕ ’ਚ ਸ਼ਾਮਲ ਹੋਣ ਲਈ ਸੱਦਿਆ ਸੀ। ਪਤਾ ਲੱਗਾ ਹੈ ਕਿ ਖੁਰਸ਼ੀਦ ਅਤੇ ਨਿਤੀਸ਼ ਕੁਮਾਰ ਵਿਚਾਲੇ ਕੁਝ ਸਮੇਂ ਚੰਗੇ ਸਬੰਧ ਰਹੇ ਹਨ ਅਤੇ ਖੜਗੇ ਬਿਹਾਰ ਦੇ ਸਬੰਧ ’ਚ ਉਨ੍ਹਾਂ ਦੀਆਂ ਸੇਵਾਵਾਂ ਲੈ ਸਕਦੇ ਹਨ।

ਇਹ ਦੱਸਣਾ ਮਜ਼ੇਦਾਰ ਹੋਵੇਗਾ ਕਿ ਨਿਤੀਸ਼ ਕੁਮਾਰ ਨੇ ਨੇਤਾਵਾਂ ਨੂੰ ਇਹ ਵੀ ਕਿਹਾ ਕਿ 2017 ’ਚ ਸੋਨੀਆ ਗਾਂਧੀ ਨੂੰ ਮਿਲਣ ਤੋਂ ਬਾਅਦ ਉਹ ਲਗਭਗ ਇਕ ਮਹੀਨੇ ਤੱਕ ਇੰਤਜ਼ਾਰ ਕਰਦੇ ਰਹੇ ਕਿ ਕਾਂਗਰਸ ਉਨ੍ਹਾਂ ਨਾਲ ਰਾਸ਼ਟਰੀ ਪੱਧਰ ’ਤੇ ਕੰਮ ਕਰਨ ਲਈ ਤਿਆਰ ਹਨ ਜਾਂ ਨਹੀਂ। ਕਿਸੇ ਵੀ ਪ੍ਰਤੀਕਿਰਿਆ ਦੇ ਨਾ ਆਉਣ ’ਤੇ ਉਨ੍ਹਾਂ ਕੋਲ ਸ਼ਾਇਦ ਭਾਜਪਾ ਨਾਲ ਜਾਣ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ ਸੀ। ਉਨ੍ਹਾਂ ਦੇ ਸਪਸ਼ਟੀਕਰਨ ਦਾ ਮਕਸਦ ਇਸ ਗੱਲ ਨੂੰ ਸਾਫ ਕਰਨਾ ਸੀ ਕਿ ਉਹ ਕਾਂਗਰਸ ਅਤੇ ਰਾਜਦ ਨਾਲ ਸਬੰਧਾਂ ’ਤੇ ਆਪਣਾ ਰੁਖ ਬਦਲਦੇ ਰਹਿੰਦੇ ਹਨ।


author

Rakesh

Content Editor

Related News