ਫੈਟਕਰੀ ''ਚ ਵਾਪਰਿਆ ਦਰਦਨਾਕ ਹਾਦਸਾ! ਕਰੇਨ ਦਾ ਗਾਰਡਰ ਡਿੱਗਣ ਕਾਰਨ ਠੇਕੇਦਾਰ ਦੀ ਮੌਤ

Sunday, Apr 27, 2025 - 06:08 PM (IST)

ਫੈਟਕਰੀ ''ਚ ਵਾਪਰਿਆ ਦਰਦਨਾਕ ਹਾਦਸਾ! ਕਰੇਨ ਦਾ ਗਾਰਡਰ ਡਿੱਗਣ ਕਾਰਨ ਠੇਕੇਦਾਰ ਦੀ ਮੌਤ

ਖੰਨਾ (ਬਿਪਿਨ) : ਖੰਨਾ ਵਿੱਚ ਸ਼੍ਰੀ ਅੰਬੇ ਸਟੀਲ ਇੰਡਸਟਰੀ ਵਿੱਚ ਇੱਕ ਕਰੇਨ ਗਰਡਰ ਡਿੱਗਣ ਕਾਰਨ ਇੱਕ ਠੇਕੇਦਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 44 ਸਾਲਾ ਸਤਨਾਮ ਸਿੰਘ ਵਜੋਂ ਹੋਈ ਹੈ, ਜੋ ਕਿ ਅਮਲੋਹ ਦੇ ਬਰੋਂਗਾ ਦਾ ਰਹਿਣ ਵਾਲਾ ਸੀ। ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਇੰਡਸਟਰੀ ਦਾ ਗੇਟ ਬੰਦ ਦਿਖਾਈ ਦੇ ਰਿਹਾ ਹੈ ਅਤੇ ਬਾਹਰ ਖੜ੍ਹੇ ਪਰਿਵਾਰਕ ਮੈਂਬਰ ਦੋਸ਼ ਲਗਾ ਰਹੇ ਹਨ ਕਿ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਉਦਯੋਗ 'ਤੇ ਲਾਪਰਵਾਹੀ ਦਾ ਵੀ ਦੋਸ਼ ਲਗਾਇਆ ਜਾ ਰਿਹਾ ਹੈ। 

ਗੁਰੂ ਨਾਨਕ ਦੇਵ ਜੀ ਦੇ ਕਿਰਦਾਰ 'ਚ ਆਮਿਰ ਖਾਨ! ਟੀਜ਼ਰ ਦੇਖ ਭੜਕਿਆ ਭਾਜਪਾ ਬੁਲਾਰਾ

ਮ੍ਰਿਤਕ ਦੇ ਪੁੱਤਰ ਕਰਨਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਲੰਬੇ ਸਮੇਂ ਤੋਂ ਇਸ ਫੈਕਟਰੀ ਵਿੱਚ ਠੇਕੇਦਾਰ ਵਜੋਂ ਕੰਮ ਕਰ ਰਹੇ ਸਨ। ਕਰੇਨ ਦਾ ਗਰਡਰ ਟੁੱਟ ਗਿਆ ਅਤੇ ਉਸਦੇ ਪਿਤਾ ਉੱਤੇ ਡਿੱਗ ਪਿਆ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਡੀਐੱਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਬੀਐੱਨਐੱਸ ਦੀ ਧਾਰਾ 194 ਤਹਿਤ ਕਾਰਵਾਈ ਕੀਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਇੰਡਸਟਰੀ ਮੈਨੇਜਮੈਂਟ 'ਤੇ ਕੋਈ ਦੋਸ਼ ਨਹੀਂ ਲਗਾਇਆ ਅਤੇ ਹਾਦਸੇ ਨੂੰ ਕੁਦਰਤੀ ਦੱਸਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News