ਕੈਂਪਸ ਦੇ ਉਦਘਾਟਨ ਪ੍ਰੋਗਰਾਮ ''ਚ ਕੇਜਰੀਵਾਲ ਦੇ ਭਾਸ਼ਣ ਦੌਰਾਨ ਲੱਗੇ ''ਮੋਦੀ-ਮੋਦੀ'' ਦੇ ਨਾਅਰੇ

06/08/2023 4:16:59 PM

ਨਵੀਂ ਦਿੱਲੀ (ਭਾਸ਼ਾ)- ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਦੇ ਪੂਰਬੀ ਦਿੱਲੀ ਕੈਂਪਸ ਦੇ ਉਦਘਾਟਨ ਪ੍ਰੋਗਰਾਮ 'ਚ ਵੀਰਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸੰਬੋਧਨ 'ਚ 'ਮੋਦੀ-ਮੋਦੀ' ਦੇ ਨਾਅਰੇ ਲਗਾਏ ਜਾਣ ਕਾਰਨ ਰੁਕਿਆ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਭਾਜਪਾ 'ਤੇ ਪ੍ਰੋਗਰਾਮ 'ਚ ਹੰਗਾਮਾ ਕਰਨ ਦਾ ਦੋਸ਼ ਲਗਾਇਆ। ਮੁੱਖ ਮੰਤਰੀ ਨੇ ਉਨ੍ਹਾਂ ਦੇ ਸੰਬੋਧਨ ਨੂੰ ਰੋਕਣ ਵਾਲਿਆਂ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਜੇਕਰ ਸਿੱਖਿਆ ਵਿਵਸਥਾ 'ਚ ਅਜਿਹੇ 'ਨਾਅਰਿਆਂ' ਨਾਲ ਸੁਧਾਰ ਲਿਆਂਦਾ ਜਾ ਸਕਦਾ ਹੈ ਕਿ ਤਾਂ ਪਿਛਲੇ 70 ਸਾਲਾਂ 'ਚ ਅਜਿਹਾ ਹੋ ਚੁੱਕਿਆ ਹੁੰਦਾ। ਆਪਣੇ ਸੰਬੋਧਨ ਦੌਰਾਨ ਕੇਜਰੀਵਾਲ ਜਦੋਂ ਦਿੱਲੀ ਸਰਕਾਰ ਦੇ ਸਕੂਲਾਂ 'ਚ ਸਿੱਖਿਆ ਦੇ ਮਾਡਲ ਬਾਰੇ ਗੱਲ ਕਰ ਰਹੇ ਸਨ, ਉਦੋਂ ਕੁਝ ਲੋਕ 'ਮੋਦੀ-ਮੋਦੀ' ਦੇ ਨਾਅਰੇ ਲਗਾਉਣ ਲੱਗੇ। ਉਨ੍ਹਾਂ ਕਿਹਾ,''ਕਿਰਪਾ ਮੈਨੂੰ 5 ਮਿੰਟ ਬੋਲਣ ਦਿਓ। ਮੈਂ ਇਸ ਪਾਰਟੀ ਅਤੇ ਹੋਰ ਪਾਰਟੀ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਮੈਨੂੰ ਬੋਲਣ ਦਿਓ।''

ਸੰਬੋਧਨ ਦੌਰਾਨ ਇਕ ਵਾਰ ਫਿਰ ਰੁਕਾਵਟ ਪਾਉਣ 'ਤੇ ਉਨ੍ਹਾਂ ਕਿਹਾ,''ਮੈਂ ਜਾਣਦਾ ਹਾਂ ਕਿ ਸ਼ਾਇਦ ਤੁਹਾਨੂੰ ਮੇਰੇ ਵਿਚਾਰ ਅਤੇ ਸੋਚ ਪਸੰਦ ਨਾ ਆਏ। ਤੁਸੀਂ ਟਿੱਪਣੀ ਕਰ ਸਕਦੇ ਹੋ ਪਰ ਵਿਚਾਰ ਅਤੇ ਸੋਚ ਪਸੰਦ ਨਾ ਆਏ। ਤੁਸੀਂ ਟਿੱਪਣੀ ਕਰ ਸਕਦੇ ਹੋ ਪਰ ਇਹ ਸਹੀ ਨਹੀਂ ਹੈ। ਇਸ ਲੋਕਤੰਤਰ 'ਚ ਹਰ ਕਿਸੇ ਨੂੰ ਬੋਲਣ ਦਾ ਅਧਿਕਾਰ ਹੈ।'' 'ਆਪ' ਨੇ ਦੋਸ਼ ਲਗਾਇਆ ਕਿ ਭਾਜਪਾ ਵਰਕਰਾਂ ਨੇ ਪ੍ਰੋਗਰਾਮ ਦੌਰਾਨ ਹੰਗਾਮਾ ਕੀਤਾ ਪਰ ਕੇਜਰੀਵਾਲ ਨੇ ਆਪਣੇ ਸ਼ਾਨਦਾਰ ਜਵਾਬ ਨਾਲ ਉਨ੍ਹਾਂ ਨੂੰ ਚੁੱਪ ਕਰਵਾ ਦਿੱਤਾ। ਉਦਘਾਟਨ ਪ੍ਰੋਗਰਾਮ ਦੌਰਾਨ ਕੈਂਪਸ ਦੇ ਬਾਹਰ 'ਆਪ' ਅਤੇ 'ਭਾਜਪਾ' ਦੇ ਵਰਕਰ ਨਾਅਰੇ ਲਗਾ ਰਹੇ ਸਨ। ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਦਾ ਪੂਰਬੀ ਦਿੱਲੀ ਕੈਂਪਸ 'ਆਪ' ਦੀ ਅਗਵਾਈ ਵਾਲੀ ਦਿੱਲੀ ਸਰਕਾਰ ਅਤੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਦਰਮਿਆਨ ਵਿਵਾਦ ਦੀ ਨਵੀਂ ਵਜ੍ਹਾ ਬਣ ਗਿਆ ਹੈ ਅਤੇ ਦੋਹਾਂ ਪੱਖਾਂ ਦਾ ਦਾਅਵਾ ਹੈ ਕਿ ਉਹ ਨਵੇਂ ਬਣੇ ਕੰਪਲੈਕਸ ਦਾ ਉਦਘਾਟਨ ਕਰਨਗੇ। 'ਆਪ' ਅਤੇ ਭਾਜਪਾ ਦੋਵੇਂ ਹੀ ਪਾਰਟੀਆਂ ਇਕ-ਦੂਜੇ 'ਤੇ ਨਵੇਂ ਕੰਪਲੈਕਸ ਲਈ ਅਣਉੱਚਿਤ ਸਿਹਰਾ ਲੈਣ ਦਾ ਦੋਸ਼ ਲਗਾ ਰਹੀਆਂ ਹਨ।


DIsha

Content Editor

Related News