'ਆਪ' ਉਮੀਦਵਾਰ ਸੰਜੀਵ ਅਰੋੜਾ ਨੇ ਪਰਿਵਾਰ ਸਮੇਤ ਪਾਈ ਵੋਟ, ਧੀ ਨੇ ਵੋਟਰਾਂ ਨੂੰ ਕੀਤੀ ਖ਼ਾਸ ਅਪੀਲ
Thursday, Jun 19, 2025 - 10:14 AM (IST)

ਲੁਧਿਆਣਾ (ਵੈੱਬ ਡੈਸਕ): ਲੁਧਿਆਣਾ ਪੱਛਮੀ ਹਲਕੇ ਵਿਚ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਪਰਿਵਾਰ ਸਮੇਤ ਵੋਟ ਪਾਉਣ ਲਈ ਪਹੁੰਚੇ। ਉਨ੍ਹਾਂ ਨੇ ਵੋਟ ਪਾਉਣ ਮਗਰੋਂ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਵੋਟ ਜ਼ਰੂਰ ਪਾਉਣ। ਉਨ੍ਹਾਂ ਕਿਹਾ ਕਿ ਅੱਜ ਮੌਸਮ ਵੀ ਚੰਗਾ ਹੈ ਤੇ ਗਰਮੀ ਜ਼ਿਆਦਾ ਨਹੀਂ ਹੈ, ਇਸ ਲਈ ਵੋਟ ਪਾਉਣ ਲਈ ਜ਼ਰੂਰ ਪੋਲਿੰਗ ਬੂਥਾਂ ਤਕ ਪਹੁੰਚੋ।
ਇਹ ਖ਼ਬਰ ਵੀ ਪੜ੍ਹੋ - Punjab: ਸੀਨੀਅਰ ਕਾਂਗਰਸੀ ਆਗੂ ਦਾ ਹੋਇਆ ਦੇਹਾਂਤ
ਇਸ ਮੌਕੇ ਸੰਜੀਵ ਅਰੋੜਾ ਦੀ ਧੀ ਨੇ ਕਿਹਾ ਕਿ, "ਅਸੀਂ ਬਹੁਤ ਮਿਹਨਤ ਕੀਤੀ ਹੈ। ਪਾਪਾ ਸਮਾਜ, ਲੁਧਿਆਣਾ ਤੇ ਪੂਰੇ ਪੰਜਾਬ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਨ। ਵੋਟਰਾਂ ਲਈ ਅਸੀਂ ਸਭ ਕੁਝ ਕੀਤਾ ਹੈ ਤੇ ਅੱਗੇ ਵੀ ਬਹੁਤ ਕੁਝ ਕਰਨਾ ਚਾਹੁੰਦੇ ਹਾਂ, ਪਰ ਅੱਜ ਉਨ੍ਹਾਂ ਦੇ ਸਮਰਥਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜੇ ਵੋਟਿੰਗ ਲਈ ਕਾਫ਼ੀ ਸਮਾਂ ਬਾਕੀ ਹੈ, ਤੁਹਾਡੇ 5 ਮਿੰਟ ਨਾਲ ਕੱਢਣ ਨਾਲ ਬਹੁਤ ਫ਼ਰਕ ਪੈਂਦਾ ਹੈ, ਇਸ ਲਈ ਵੋਟ ਪਾਉਣ ਲਈ ਜ਼ਰੂਰ ਪਹੁੰਚੋ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਇਕ ਪ੍ਰੀਖਿਆ ਵਾਂਗ ਹੀ ਲੱਗ ਰਿਹਾ ਹੈ, ਪਰ ਅਸੀਂ ਵੀ ਪੂਰੀ ਤਿਆਰੀ ਕੀਤੀ ਹੈ।"
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 9,10 ਤੇ 11 ਜੁਲਾਈ ਲਈ ਹੋ ਗਿਆ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ
ਵੋਟ ਪਾਉਣ ਤੋਂ ਪਹਿਲਾਂ ਉਨ੍ਹਾਂ ਨੇ ਵੱਖ-ਵੱਖ ਧਾਰਮਿਕ ਅਸਥਾਨਾਂ 'ਤੇ ਨਤਮਸਤਕ ਹੋ ਕੇ ਪਰਮਾਤਮਾ ਦਾ ਅਸ਼ੀਰਵਾਦ ਲਿਆ। ਸੰਜੀਵ ਅਰੋੜਾ ਲੁਧਿਆਣਾ ਦੇ ਸ਼੍ਰੀ ਦੁਰਗਾ ਮਾਤਾ ਮੰਦਰ, ਫ਼ਿਲੌਰ ਵਿਖੇ ਦਰਗਾਹ ਪੀਰ ਅਤੇ ਗੁਰਦੁਆਰਾ ਸ੍ਰੀ ਦੁੱਖਨਿਵਾਰਨ ਸਾਹਿਬ ਜਗਰਾਓਂ ਪੁਲ਼ ਵਿਖੇ ਨਤਮਸਤਕ ਹੋਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8