ਵੱਧਦੇ ਪ੍ਰਦੂਸ਼ਣ ਦੇ ਦਰਮਿਆਨ ਦਿੱਲੀ-NCR ’ਚ ‘ਗ੍ਰੇਪ 3’ ਲਾਗੂ
Thursday, Jan 30, 2025 - 12:01 PM (IST)
ਨਵੀਂ ਦਿੱਲੀ (ਭਾਸ਼ਾ) : ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ’ਚ ਪ੍ਰਤੀਕੂਲ ਮੌਸਮੀ ਹਾਲਤਾਂ ਦੇ ਕਾਰਨ ਪ੍ਰਦੂਸ਼ਣ ਵਿਚ ਵਾਧੇ ਦੇ ਦਰਮਿਆਨ ‘ਗ੍ਰੈਜੂਅਲ ਰਿਸਪਾਂਸ ਐਕਸ਼ਨ ਪਲਾਨ’ (ਗ੍ਰੈਪ) ਦੇ ਤੀਜੇ ਪੜਾਅ ਦੇ ਤਹਿਤ ਪਾਬੰਦੀਆਂ ਲਗਾਈਆਂ ਗਈਆਂ। ਇਹ ਜਾਣਕਾਰੀ ਇਕ ਅਧਿਕਾਰਤ ਹੁਕਮ ਵਿਚ ਦਿੱਤੀ ਗਈ। ਦਿੱਲੀ ਵਿਚ ਸ਼ਾਂਤ ਹਵਾਵਾਂ, ਧੁੰਦ ਆਦਿ ਦੇ ਵਿਚਕਾਰ ਹਵਾ ਦੀ ਗੁਣਵੱਤਾ ਤੇਜ਼ੀ ਨਾਲ ਵਿਗੜ ਗਈ ਅਤੇ ਸ਼ਾਮ 4 ਵਜੇ ਗੁਣਵੱਤਾ ਸੂਚਕਅੰਕ 365 ’ਤੇ ਪਹੁੰਚ ਗਿਆ। ਇਸੇ ਦੇਖਦੇ ਹੋਏ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (ਸੀ. ਏ. ਕਿਊ. ਐੱਮ.) ਨੂੰ ‘ਗ੍ਰੈਪ 3’ ਦੇ ਤਹਿਤ ਪਾਬੰਦੀਆਂ ਲਗਾਉਣੀਆਂ ਪਈਆਂ।
‘ਗ੍ਰੇਪ 3’ ਵਿਚ ਗੈਰ-ਜ਼ਰੂਰੀ ਉਸਾਰੀ ਕਾਰਜਾਂ ’ਤੇ ਪਾਬੰਦੀ, 5ਵੀਂ ਜਮਾਤ ਤੱਕ ਦੀਆਂ ਕਲਾਸਾਂ ਨੂੰ ‘ਹਾਈਬ੍ਰਿਡ ਮੋਡ’ (ਸਕੂਲਾਂ ਵਿਚ ਅਤੇ ਘਰਾਂ ਵਿਚ ਆਨਲਾਈਨ ਮਾਧਿਅਮ ਨਾਲ ਵੀ) ਵਿਚ ਸੰਚਾਲਿਤ ਕਰਨਾ ਹੁੰਦਾ ਹੈ। ਦਿੱਲੀ ਅਤੇ ਆਲੇ-ਦੁਆਲੇ ਦੇ ਐੱਨ. ਸੀ.ਆਰ. ਜ਼ਿਲਿਆਂ ਵਿਚ ਬੀ. ਐੱਸ.-3 ਪੈਟਰੋਲ ਅਤੇ ਬੀ.ਐੱਸ.-4 ਡੀਜ਼ਲ ਕਾਰਾਂ (ਚਾਰ ਪਹੀਆ ਵਾਹਨ) ਦੀ ਵਰਤੋਂ 'ਤੇ ਪਾਬੰਦੀ ਹੁੰਦੀ ਹੈ।