ਦੇਸ਼ ਦੇ ਫਾਈਵ ਸਟਾਰ ਹੋਟਲਾਂ, ਬਾਜ਼ਾਰਾਂ ’ਚ ਛੇਤੀ ਮਿਲੇਗਾ ਆਯੁਰਵੈਦਿਕ ਭੋਜਨ

Saturday, Dec 14, 2024 - 12:48 AM (IST)

ਦੇਹਰਾਦੂਨ- ਦੇਸ਼ਵਾਸੀਆਂ ਨੂੰ ਕੁਪੋਸ਼ਣ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਤੋਂ ਬਚਾਉਣ ਦੇ ਨਾਲ ਹੀ ਇਲਾਜ ’ਤੇ ਹੋਣ ਵਾਲੇ ਖਰਚੇ ਨੂੰ ਘੱਟ ਕਰਨ ਲਈ ਆਯੁਰਵੈਦਿਕ ਨੁਸਖਿਆਂ ਅਨੁਸਾਰ ਤਿਆਰ ਭੋਜਨ ਅਤੇ ਸਨੈਕਸ ਛੇਤੀ ਹੀ ਪੂਰੇ ਦੇਸ਼ ਦੇ ਫਾਈਵ ਸਟਾਰ ਹੋਟਲਾਂ ਅਤੇ ਬਾਜ਼ਾਰਾਂ ’ਚ ਉਤਾਰੇ ਜਾਣਗੇ।

ਇਸ ਪ੍ਰਕਿਰਿਆ ’ਚ ਨਵੀਆਂ ਖੁਰਾਕ ਤਕਨਾਲੋਜੀਆਂ ਦੀ ਵਰਤੋਂ ਕਰਨ ਅਤੇ ਪੋਸ਼ਣ ਮਾਹਿਰਾਂ, ਆਯੁਰਵੇਦ ਮਾਹਿਰਾਂ ਦੀ ਮਦਦ ਲੈਣ ਦੀ ਆਗਿਆ ਦਿੱਤੀ ਜਾਵੇਗੀ। ਨਵੀਂ ਨੀਤੀ ਤਹਿਤ ਆਯੁਰਵੇਦ ਉਤਪਾਦਾਂ ਦੀ ਮਾਰਕੀਟਿੰਗ ਫਾਸਟ ਮੂਵਿੰਗ ਕੰਜ਼ਿਊਮਰ ਗੁਡਸ ਦੀ ਤਰਜ਼ ’ਤੇ ਹੋਵੇਗੀ। ਇਹ ਯਕੀਨੀ ਬਣਾਇਆ ਜਾਵੇਗਾ ਕਿ ਆਯੁਰਵੈਦਿਕ ਖੁਰਾਕੀ ਪਦਾਰਥਾਂ ਦੀਆਂ ਸਾਰੀਆਂ ਚੀਜ਼ਾਂ ਦੇਸ਼ ਦੇ ਸਾਰੇ ਫਾਈਵ ਸਟਾਰ ਹੋਟਲਾਂ ਦੇ ਨਾਲ ਹੀ ਸਾਰੇ ਢਾਬਿਆਂ ’ਚ ਮੁਹੱਈਆ ਹੋਣ।

ਇਹ ਜਾਣਕਾਰੀ ਦੇਹਰਾਦੂਨ ’ਚ ਚੱਲ ਰਹੇ 10ਵੀਂ ਵਿਸ਼ਵ ਆਯੁਰਵੇਦ ਕਾਂਗਰਸ ਅਤੇ ਐਕਸਪੋ-2024 ’ਚ ‘ਆਯੁਰਵੇਦ ਖਾਣਾ : ਭੋਜਨ ਔਸ਼ਧੀ ਹੈ ਪਰ ਔਸ਼ਧੀ ਭੋਜਨ ਨਹੀਂ ਹੈ’ ਵਿਸ਼ੇ ’ਤੇ ਸ਼ੁੱਕਰਵਾਰ ਨੂੰ ਆਯੋਜਿਤ ਸੈਮੀਨਾਰ ’ਚ ਉੱਚ ਪੱਧਰੀ ਕਮੇਟੀ ਦੇ ਮੈਂਬਰਾਂ ਨੇ ਗੰਭੀਰ ਮੰਥਨ ਦੌਰਾਨ ਦਿੱਤੀ । ਪ੍ਰੋਫੈਸਰ ਮੀਤਾ ਕੋਟੇਚਾ ਨੇ ਦੱਸਿਆ ਕਿ ਯੋਜਨਾ ਤਹਿਤ ਆਯੁਰਵੈਦਿਕ ਗ੍ਰੰਥਾਂ ਦੇ ਆਧਾਰ ’ਤੇ 700 ਵਿਅੰਜਨ ਅਤੇ ਫਾਰਮੂਲੇਸ਼ਨ ਤਿਆਰ ਕੀਤੇ ਜਾਣਗੇ।


Rakesh

Content Editor

Related News