ਵਿਆਹ ਦੇ 6 ਸਾਲਾਂ ਬਾਅਦ ਪੂਰੀ ਹੋਈ ਦੁਆ, ਜੁੜਵਾ ਬੱਚਿਆਂ ਦਾ ਪਿਓ ਬਣੇਗਾ ਸਟਾਰ ਭਾਰਤੀ ਕ੍ਰਿਕਟਰ
Friday, Mar 07, 2025 - 11:58 PM (IST)

ਸਪੋਰਟਸ ਡੈਸਕ- ਭਾਰਤੀ ਕ੍ਰਿਕਟਰ ਨਿਤੀਸ਼ ਰਾਣਾ ਜਲਦੀ ਹੀ ਪਿਤਾ ਬਣਨ ਵਾਲੇ ਹਨ। ਉਨ੍ਹਾਂ ਨੇ ਆਪਣੀ ਪਤਨੀ ਸਾਚੀ ਮਾਰਵਾਹ ਦੇ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ ਕਿ ਉਹ ਜੁੜਵਾ ਬੱਚਿਆਂ ਦੇ ਮਾਤਾ-ਪਿਤਾ ਬਣਨ ਜਾ ਰਹੇ ਹਨ। ਨਿਤੀਸ਼ ਨੇ ਇਹ ਐਲਾਨ ਸੋਸ਼ਲ ਮੀਡੀਆ ਯਾਨੀ ਇੰਸਟਾਗ੍ਰਾਮ 'ਤੇ ਕੀਤਾ ਹੈ। ਉਨ੍ਹਾਂ ਦੀ ਪੋਸਟ 'ਚ ਇਕ ਤਸਵੀਰ ਹੈ ਜਿਸ ਵਿਚ ਉਹ ਅਤੇ ਸਾਚੀ ਇਕੱਠੇ ਨਜ਼ਰ ਆ ਰਹੇ ਹਨ। ਪੋਸਟ ਦੇ ਨਾਲ ਉਨ੍ਹਾਂ ਲਿਖਿਆ- ਸਟੇਡੀਅਮ ਤੋਂ ਲੈ ਕੇ ਸਾਈਡ ਵਿਜ਼ਟ ਤਕ ਸਾਡੇ ਜੀਵਨ ਦਾ ਸਭ ਤੋਂ ਵੱਡਾ ਪ੍ਰੋਜੈਕਟ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ। ਟੀਮ 3 'ਚ ਬਦਲਣ ਵਾਲੀ ਹੈ। ਇਸ ਪੋਸਟ ਰਾਹੀਂ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਉਨ੍ਹਾਂ ਦਾ ਪਰਿਵਾਰ ਹੁਣ 3 ਤੋਂ 5 ਮੈਂਬਰਾਂ ਦਾ ਹੋਣ ਵਾਲਾ ਹੈ।
ਪਰਸਨਲ ਲਾਈਫ : ਨਿਤੀਸ਼ ਰਾਣਾ ਅਤੇ ਸਾਚੀ ਮਾਰਵਾਹ ਨੇ ਫਰਵਰੀ 2019 'ਚ ਵਿਆਹ ਕੀਤਾ ਸੀ। ਸਾਚੀ ਇਕ ਇੰਟੀਰੀਅਰ ਡਿਜ਼ਾਈਨ ਹੈ ਅਤੇ ਇਹ ਜੋੜਾ ਹਮੇਸ਼ਾ ਸੋਸ਼ਲ ਮੀਡੀਆ 'ਤੇ ਆਪਣੀ ਜ਼ਿੰਦਗੀ ਦੀਆਂ ਝਲਕੀਆਂ ਸਾਂਝੀਆਂ ਕਰਦਾ ਰਹਿੰਦਾ ਹੈ।
ਪ੍ਰੋਫੈਸ਼ਨਲ ਲਾਈਵ : ਨਿਤੀਸ਼ ਇਕ ਮਸ਼ਹੂਰ ਕ੍ਰਿਕਟਰ ਹਨ, ਜੋ ਘਰੇਲੂ ਕ੍ਰਿਕਟ 'ਚ ਦਿੱਲੀ ਲਈ ਖੇਡਦੇ ਹਨ। ਆਈ.ਪੀ.ਐੱਲ. 'ਚ ਉਹ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਲਈ ਲੰਬੇ ਸਮੇਂ ਤਕ ਖੇਡੇ ਅਤੇ 2025 ਸੀਜ਼ਨ ਲਈ ਉਨ੍ਹਾਂ ਨੂੰ ਰਾਜਸਥਾਨ ਰਾਇਲਜ਼ ਨੇ 4.2 ਕਰੋੜ ਰੁਪਏ 'ਚ ਖਰੀਦ ਲਿਆ। ਉਹ ਇਕ ਧਮਾਕੇਦਾਰ ਬੱਲੇਬਾਜ਼ ਅਤੇ ਪਾਰਟ-ਟਾਈਮ ਆਫ-ਸਪਿਨਰ ਹਨ।
ਜੁੜਵਾ ਬੱਚੇ : ਨਿਤੀਸ਼ ਅਤੇ ਸਾਚੀ ਦੇ ਚੁੜਵਾ ਬੱਚਿਆਂ ਦੇ ਜਨਮ ਦੀ ਸਹੀ ਤਾਰੀਖ ਅਜੇ ਜਨਤਕ ਨਹੀਂ ਕੀਤੀ ਗਈ। ਹਾਲਾਂਕਿ, ਇਹ ਖਬਰ ਉਨ੍ਹਾਂ ਦੇ ਫੈਨਜ਼ ਲਈ ਦੋਹਰੀ ਖੁਸ਼ੀ ਲੈ ਕੇ ਆਈ ਹੈ ਕਿਉਂਕਿ ਇਕ ਨਹੀਂ, ਸਗੋਂ 2 ਬੱਚੇ ਉਨ੍ਹਾਂ ਦੇ ਪਰਿਵਾਰ 'ਚ ਸ਼ਾਮਲ ਹੋਣਗੇ।