ਇਸ ਮੁਸਲਿਮ ਦੇਸ਼ ਦੀ ਚਿਤਾਵਨੀ, ਰਮਜ਼ਾਨ ਦੇ ਰੋਜ਼ੇ ਦੌਰਾਨ ਖਾਧਾ ਭੋਜਨ ਤਾਂ....
Wednesday, Mar 05, 2025 - 05:51 PM (IST)

ਕੁਵੈਤ ਸਿਟੀ- ਇਸਲਾਮ ਦਾ ਪਵਿੱਤਰ ਮਹੀਨਾ ਰਮਜ਼ਾਨ ਦਾ ਚੱਲ ਰਿਹਾ ਹੈ। ਇਸ ਪੂਰੇ ਮਹੀਨੇ ਮੁਸਲਮਾਨ ਭਾਈਚਾਰੇ ਦੇ ਲੋਕ ਰੋਜ਼ਾ ਰੱਖਦੇ ਹਨ। ਰੋਜ਼ਾ ਸਬੰਧੀ ਮੁਸਲਿਮ ਦੇਸ਼ਾਂ ਦੇ ਨਿਯਮ ਵੱਖ-ਵੱਖ ਹਨ। ਇਸ ਦੌਰਾਨ ਕੁਵੈਤ ਨੇ ਅਜਿਹਾ ਨਿਯਮ ਬਣਾਇਆ ਹੈ ਜਿਸ ਨੂੰ ਤੋੜਨ 'ਤੇ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ। ਕੁਵੈਤ ਦੇ ਨਵੇਂ ਨਿਯਮ ਮੁਤਾਬਕ ਜੇਕਰ ਰੋਜ਼ਾ ਰੱਖੇ ਘੰਟਿਆਂ ਵਿਚ ਕਿਸੇ ਨੇ ਵੀ ਜਨਤਕ ਜਗ੍ਹਾ 'ਤੇ ਖਾਣਾ ਖਾਧਾ ਤਾਂ ਉਸ 'ਤੇ 100 ਦਿਨਾਰ (28230 ਰੁਪਏ) ਦਾ ਜੁਰਮਾਨਾ ਲਗਾਇਆ ਜਾਵੇਗਾ ਅਤੇ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦਾ ਕਤਲ
ਗਲਫ ਨਿਊਜ਼ ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਨਵੇਂ ਨਿਯਮ ਵਿਚ ਜਨਤਕ ਥਾਵਾਂ 'ਤੇ ਖਾਣ-ਪੀਣ ਦੀ ਮਨਾਹੀ ਕੀਤੀ ਗਈ ਹੈ। ਉਲੰਘਣਾ ਕਰਨ 'ਤੇ ਜੁਰਮਾਨੇ ਦੇ ਨਾਲ-ਨਾਲ ਵੱਧ ਤੋਂ ਵੱਧ ਇਕ ਮਹੀਨੇ ਦੀ ਜੇਲ੍ਹ ਵੀ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜੇਕਰ ਕੋਈ ਵਿਅਕਤੀ ਜਾਣਬੁੱਝ ਕੇ ਜਨਤਕ ਥਾਂ 'ਤੇ ਕੁਝ ਖਾਂਧਾ ਹੈ ਜਾਂ ਸਿਗਰਟਨੋਸ਼ੀ ਕਰਦਾ ਹੈ ਅਤੇ ਉਹ ਆਪਣੇ ਵੱਲੋਂ ਅਜਿਹਾ ਕਰਨ ਦਾ ਕੋਈ ਵਾਜਿਬ ਕਾਰਨ ਨਹੀਂ ਦੱਸ ਪਾਉਂਦਾ ਤਾਂ ਇਸ ਨੂੰ ਰੋਜ਼ਾ ਉਲੰਘਣਾ ਮੰਨਿਆ ਜਾਵੇਗਾ। ਵਾਜਿਬ ਕਾਰਨਾਂ ਵਿਚ ਬੀਮਾਰ ਹੋਣਾ ਜਾਂ ਲੰਬੀ ਯਾਤਰਾ ਕਰਨਾ ਸ਼ਾਮਲ ਹੈ। ਕੁਵੈਤੀ ਅਧਿਕਾਰੀਆਂ ਨੇ ਕਿਹਾ ਹੈ ਕਿ ਜਿਹੜੇ ਲੋਕ ਰੋਜ਼ਾ ਨਹੀਂ ਰੱਖ ਰਹੇ ਉਹ ਜਨਤਕ ਥਾਵਾਂ ਦੀ ਬਜਾਏ ਪ੍ਰਾਈਵੇਟ ਵਿਚ ਖਾਣਾ-ਪੀਣਾ ਖਾਣ। ਵੱਡੀ ਗੱਲ ਇਹ ਹੈ ਕਿ ਕੁਵੈਤ ਦਾ ਉਕਤ ਨਿਯਮ ਉੱਥੋਂ ਦੀਆਂ ਕੰਪਨੀਆਂ ਅਤੇ ਹੋਰ ਕਾਰੋਬਰਾਂ Äਤੇ ਵੀ ਲਾਗੂ ਹੁੰਦਾ ਹੈ। ਜੇਕਰ ਕੋਈ ਕੰਪਨੀ ਜਾਂ ਅਦਾਰਾ ਜਨਤਕ ਤੌਰ 'ਤੇ ਖਾਣ-ਪੀਣ ਦੀ ਇਜਾਜ਼ਤ ਦਿੰਦਾ ਹੈ ਤਾਂ ਸਜ਼ਾ ਦੇ ਤੌਰ 'ਤੇ ਉਸ ਨੂੰ ਦੋ ਮਹੀਨੇ ਤੱਕ ਬੰਦ ਕਰ ਦਿੱਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।