ਬਜ਼ੁਰਗਾਂ ਲਈ ਚੰਗੀ ਖ਼ਬਰ: ਮਿਲੇਗਾ ਮੁਫ਼ਤ ਇਲਾਜ
Saturday, Mar 08, 2025 - 04:32 PM (IST)

ਨੈਸ਼ਨਲ ਡੈਸਕ- 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਮੁਫ਼ਤ ਇਲਾਜ ਯੋਜਨਾ ਨੂੰ ਲਾਗੂ ਕਰ ਦਿੱਤਾ ਗਿਆ ਹੈ। ਜਿਸ ਮੁਤਾਬਕ ਬਜ਼ੁਰਗਾਂ ਨੂੰ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਮਿਲੇਗਾ। ਅਕਤੂਬਰ 2024 ਤੋਂ ਹੁਣ ਤੱਕ ਇਸ ਯੋਜਨਾ ਤਹਿਤ 8 ਹਜ਼ਾਰ 43 ਬਜ਼ੁਰਗਾਂ ਨੂੰ 16 ਕਰੋੜ ਰੁਪਏ ਦੇ ਮੁਫ਼ਤ ਇਲਾਜ ਦੀ ਸਹੂਲਤ ਮਿਲ ਚੁੱਕੀ ਹੈ। ਇਹ ਯੋਜਨਾ ਹਰਿਆਣਾ ਸਰਕਾਰ ਵਲੋਂ ਲਾਗੂ ਕੀਤੀ ਗਈ ਹੈ।
ਇਹ ਵੀ ਪੜ੍ਹੋ- ICU 'ਚੋਂ ਦੌੜ ਕੇ ਬਾਹਰ ਆਇਆ ਮਰੀਜ਼, ਬੋਲਿਆ- 'ਮੈਂ ਕੋਮਾ 'ਚ ਨਹੀਂ, ਲੁੱਟਣ ਦੀ ਸਾਜ਼ਿਸ਼ ਹੈ'
ਚੋਣ ਮੈਨੀਫੈਸਟੋ ਤਹਿਤ ਨਾਇਬ ਸਰਕਾਰ ਨੇ 18 ਅਕਤੂਬਰ 2024 ਤੋਂ ਹੀ ਕਿਡਨੀ ਦੇ ਸਾਰੇ ਮਰੀਜ਼ਾਂ ਲਈ ਮੁਫ਼ਤ ਡਾਇਲਿਸਿਸ ਦੀ ਸਹੂਲਤ ਦੇ ਚੁੱਕੀ ਹੈ। 20 ਜ਼ਿਲ੍ਹਾ ਹਸਪਤਾਲਾਂ ਤੋਂ ਇਲਾਵਾ ਕਰਨਾਲ, ਨੂਹ, ਰੋਹਤਕ ਅਤੇ ਅਗ੍ਰੋਹਾ ਮੈਡੀਕਲ ਕਾਲਜਾਂ ਵਿਚ ਇਹ ਸਹੂਲਤ ਉਪਲੱਬਧ ਹੈ। ਸਰਕਾਰ ਦਾ ਟੀਚਾ ਵੱਧ ਤੋਂ ਵੱਧ ਬਜ਼ੁਰਗ ਲੋਕਾਂ ਨੂੰ ਯੋਜਨਾ ਦਾ ਲਾਭ ਪ੍ਰਦਾਨ ਕਰਨ ਦਾ ਹੈ, ਤਾਂ ਕਿ ਉਹ ਬੀਮਾਰੀ ਰਹਿਤ ਜ਼ਿੰਦਗੀ ਜੀ ਸਕਣ। ਆਯੁਸ਼ਮਾਨ ਭਾਰਤ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਔਰਤਾਂ ਨੂੰ ਹਰ ਮਹੀਨੇ ਮਿਲਣਗੇ 2500 ਰੁਪਏ, ਫ਼ੈਸਲੇ 'ਤੇ ਸਰਕਾਰ ਦੀ ਮੋਹਰ
ਸਾਰੇ ਜ਼ਿਲ੍ਹਿਆਂ ਵਿਚ ਮੈਡੀਕਲ ਕਾਲਜ ਬਣਾਉਣ ਦੇ ਟੀਚੇ ਨੂੰ ਦੁਹਰਾਉਂਦਿਆਂ ਸਰਕਾਰ ਨੇ ਕਿਹਾ ਕਿ ਸਿਰਸਾ 'ਚ ਸੰਤ ਸਰਸਾਈ ਨਾਥ ਮੈਡੀਕਲ ਕਾਲਜ ਦਾ ਭੂਮੀ ਪੂਜਨ ਕੀਤਾ ਗਿਆ ਹੈ। ਇਸ ਸਮੇਂ ਸੂਬੇ 'ਚ 15 ਮੈਡੀਕਲ ਕਾਲਜ ਚੱਲ ਰਹੇ ਹਨ ਅਤੇ 11 ਮੈਡੀਕਲ ਕਾਲਜਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8